ਨਿਊਜ਼ ਡੈਸਕ: ਪੰਜਾਬੀ ਅਦਾਕਾਰਾ ਅਤੇ ਬਿੱਗ ਬਾਸ ਦੀ ਕੰਟੈਸਟੈਂਟ ਰਹਿ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ। ਹਿਮਾਂਸ਼ੀ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ, ਜਿਸ ਵਜ੍ਹਾ ਕਾਰਨ ਉਨ੍ਹਾਂ ਨੇ ਕੋਰੋਨਾ ਵਾਇਰਸ ਟੈਸਟ ਕਰਵਾਉਣ ਦਾ ਫੈਸਲਾ ਲਿਆ ਸੀ। ਟੈਸਟ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਮੈਨੇਜਰ ਨਿਧੀ ਨੇ ਇਹ ਟੈਸਟ ਰਿਜ਼ਲਟ ਟਵਿੱਟਰ ‘ਤੇ ਫੈਨਸ ਨਾਲ ਸਾਂਝੇ ਕੀਤੇ ਹਨ।
— Himanshi khurana (@realhimanshi) July 17, 2020
ਉਨ੍ਹਾਂ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੀ ਮੈਨੇਜਰ ਨੇ ਟੈਸਟ ਦਾ ਸਕਰੀਨਸ਼ਾਟ ਸ਼ੇਅਰ ਕਰ ਕਿਹਾ, ਉਨ੍ਹਾਂ ਦੀ ਸਿਹਤ ਲਈ ਤੁਹਾਡੀਆਂ ਦੁਆਵਾਂ ਅਤੇ ਪਿਆਰ ਲਈ ਧੰਨਵਾਦ। ਹਿਮਾਂਸ਼ੀ ਦੀ ਕੋਵਿਡ-19 ਰਿਪੋਰਟ ਨੈਗੇਟਿਵ ਹੈ। ਇਸ ਸਕਰੀਨਸ਼ਾਟ ‘ਤੇ ਹਿਮਾਂਸ਼ੀ ਨੇ ਖੁਸ਼ੀ ਜਤਾਉਂਦੇ ਹੋਏ ਇਸ ਨੂੰ ਫੈਂਸ ਦੇ ਨਾਲ ਸਾਂਝਾ ਕੀਤਾ।