ਵੈਕਸੀਨ ਲਗਵਾਉਣ ਤੋਂ ਬਾਅਦ ਆਈ ਕਮਜ਼ੋਰੀ ਨੂੰ ਇੰਝ ਦੂਰ ਕਰੇਗੀ ਅਜਵਾਇਣ

TeamGlobalPunjab
2 Min Read

ਨਿਊਜ਼ ਡੈਸਕ : ਚੰਗਾ ਖਾਣਾ, ਐਕਸਰਸਾਈਜ਼ ਤੇ ਸਮੇਂ ਸਿਰ ਸੌਣਾ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਕਿ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਤੋਂ ਇਲਾਵਾ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜੋ ਤੁਹਾਡੀ ਇਮਿਊਨਿਟੀ ਵਧਾ ਕੇ ਤੁਹਾਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਫਲੂ ਨੂੰ ਚਾਰ-ਪੰਜ ਦਿਨਾਂ ‘ਚ ਆਸਾਨੀ ਨਾਲ ਠੀਕ ਕਰ ਸਕਦੇ ਹੋ। ਉੱਥੇ ਹੀ ਇਸ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ। ਖ਼ਾਸਕਰ ਵੈਕਸੀਨ ਲੱਗਣ ਤੋਂ ਬਾਅਦ ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਅਜਿਹੇ ਨੁਸਖੇ ਅਪਣਾ ਸਕਦੇ ਹੋ।

ਗੁਣਾਂ ਨਾਲ ਭਰੀ ਅਜਵਾਇਣ

ਅਜਵਾਇਣ ‘ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਅਤੇ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਅਜਵਾਇਣ ਵਿੱਚ ਐਂਟੀ ਇਨਫਲੇਮੇਟਰੀ, ਐਂਟੀ ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਸਰਦੀ, ਜ਼ੁਖਾਮ ਲਈ ਫ਼ਾਇਦੇਮੰਦ ਹੁੰਦੇ ਹਨ।

ਸਮੱਗਰੀ

- Advertisement -

-1/2 ਚਮਚ ਅਜਵਾਇਣ ਦੇ ਬੀਜ

-5 ਤੁਲਸੀ ਦੇ ਪੱਤੇ

-1/2 ਚੱਮਚ ਕਾਲੀ ਮਿਰਚ ਪਾਊਡਰ

-1 ਵੱਡਾ ਚਮਚ ਸ਼ਹਿਦ

ਇੰਝ ਬਣਾਓ

- Advertisement -

ਇਕ ਪੈਨ ‘ਚ ਇਕ ਗਲਾਸ ਪਾਣੀ, ਅਜਵਾਇਣ, ਕਾਲੀ ਮਿਰਚ ਤੇ ਤੁਲਸੀ ਦੇ ਪੱਤੇ ਪਾ ਕੇ ਪੰਜ ਮਿੰਟ ਤੱਕ ਉਬਾਲੋ। ਗੈਸ ਬੰਦ ਕਰ ਦਵੋ ਇਸ ‘ਚ ਸ਼ਹਿਦ ਮਿਲਾਉਣ ਤੋਂ ਪਹਿਲਾਂ ਥੋੜ੍ਹੀ ਦੇਰ ਠੰਢਾ ਹੋਣ ਲਈ ਰੱਖ ਦਵੋ। ਕਾੜ੍ਹੇ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਪੀ ਲਵੋ।

ਇਸ ਦੇ ਫ਼ਾਇਦੇ

ਅਜਵਾਇਣ ਗੁਣਾਂ ਨਾਲ ਭਰੀ ਹੋਈ ਹੈ, ਇਸ ‘ਚ ਜਦੋਂ ਕਾਲੀ ਮਿਰਚ, ਤੁਲਸੀ, ਸ਼ਹਿਦ ਪਾ ਕੇ ਖਾਣਾ ਬਣਾਇਆ ਜਾਂਦਾ ਹੈ ਤਾਂ ਇਸ ਦੇ ਗੁਣ ਹੋਰ ਵੀ ਵਧ ਜਾਂਦੇ ਹਨ। ਫਲੂ ਤੋਂ ਛੁਟਕਾਰਾ ਪਾਉਣ ਦੇ ਨਾਲ ਅਜਵਾਇਣ ਦਾ ਕਾੜ੍ਹਾ ਹੇਂਠ ਲਿਖੀਆਂ ਇਨ੍ਹਾਂ ਪਰੇਸ਼ਾਨੀਆਂ ਤੋਂ ਵੀ ਮੁਕਤੀ ਦਵਾਉਂਦਾ ਹੈ।

-ਪੇਟ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ

-ਸਰਦੀ ਜ਼ੁਖਾਮ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ

-ਮਸੂੜਿਆਂ ‘ਚ ਸੋਜ ਘਟਾਉਣ ਲਈ ਲਾਭਦਾਇਕ

-ਪੀਰੀਅਡਸ ਦੇ ਦਰਦ ‘ਚ ਦਿੰਦਾ ਹੈ ਰਾਹਤ

-ਫਿਨਸੀਆਂ ਤੋਂ ਮਿਲਦਾ ਹੈ ਛੁਟਕਾਰਾ

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment