ਮੌਬ ਲਿੰਚਿੰਗ ਵਿੱਚ ਸਿੱਖ ਬੱਚੇ ਦੀ ਮੌਤ, ਕਤਲ ਦੀ ਜਾਂਚ ਕਰੇ SGPC, ਪੀੜਿਤ ਪਰਿਵਾਰ ਨੂੰ ਵੀ ਦੇਵੇ ਮਦਦ : ਜਥੇਦਾਰ

Rajneet Kaur
2 Min Read

ਮੁੰਬਈ: ਮਹਾਰਾਸ਼ਟਰ ਦੇ ਪਰਭਾਨੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਭੀੜ ਨੇ ਨਾਬਾਲਗਾਂ ਨੂੰ ਚੋਰ ਸਮਝ ਕੇ ਕੁੱਟਿਆ।ਜਿੰਨ੍ਹਾਂ ਚੋਂ ਇਕ ਦੌ ਮੌਤ ਅਤੇ 2 ਹਸਪਤਾਲ ‘ਚ ਭਰਤੀ ਹਨ।ਮਹਾਰਾਸ਼ਟਰ ਦੀ ਪਰਭਨੀ ਤਹਿਸੀਲ ਦੇ ਉਖਲਾਦ ਪਿੰਡ ’ਚ ਬੱਕਰੀ ਚੋਰੀ ਦੇ ਸ਼ੱਕ ਤੇ ਭੀੜ ਨੇ ਤਿੰਨ ਨਾਬਾਲਗਾਂ ਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਨੂੰ ਛੁਡਵਾਇਆ। ਇਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਤਿੰਨਾਂ ਦੀ ਪਛਾਣ ਕ੍ਰਿਪਾਨ ਸਿੰਘ ਭੋਂਦ (14), ਅਵਤਾਰ ਸਿੰਘ (16) ਅਤੇ ਅਰੁਣ ਸਿੰਘ (15) ਵਜੋਂ ਹੋਈ ਹੈ। ਫਿਲਹਾਲ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ  5 ਅਜੇ ਵੀ ਫਰਾਰ ਹਨ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ‘ਚ ਮੁੱਖ ਮੁਲਜ਼ਾਮ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜੱਥੇਦਾਰ ਨੇ ਕਿਹਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤਿੰਨ ਸਿੱਖ ਬੱਚਿਆ ਨੂੰ ਭੀੜ ਨੇ ਬੂਰ ਵਾਂਗ ਕੁੱਟ ਦਿੱਤਾ। ਇਨ੍ਹਾਂ ਵਿਚੋਂ ਇੱਕ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਦੋ ਬੁਰੀ ਤਰ੍ਹਾਂ ਨਾਲ ਜਖ਼ਮੀ ਹਨ। ਜੱਥੇਦਾਰ ਨੇ ਕਿਹਾ ਕੀ ਇੱਕ ਬੱਚਾ ਬਹੁਤ ਹੀ ਗੰਭੀਰ ਸਥਿਤੀ ‘ਚ ਹੈ ਜਿਸ ਨੂੰ ਨਾਂਦੇੜ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਭਾਰਤ ‘ਚ ਘਟ ਗਿਣਤੀ ਉਤੇ ਇਹ ਹਮਲੇ ਚਿੰਤਾਜਨਕ ਹਨ।  ਜੱਥੇਦਾਰ ਨੇ ਕਿਹਾ ਭਾਰਤ ਸਰਕਾਰ ਨੂੰ ਘਟ ਗਿਣਤੀ ਦੀ ਜਾਣ ਮਾਲ ਦੀ ਰਾਖੀ ਸਰਕਾਰ ਦਾ ਫਰਜ ਹੈ। ਇਸਦੇ ਲਈ ਸਰਕਾਰ ਜ਼ਿੰਮੇਵਾਰ ਹੈ। ਜਥੇਦਾਰ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment