ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 50 ਸਾਲਾ ਪੰਜਾਬੀ ਵਪਾਰੀ ਨਵੀਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨਵੀਨ ਸਿੰਘ, ਜੋ ਕਿ ਸਟੋਰ ਦੇ ਮਾਲਕ ਸਨ, ਸਟੋਰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਕਤਲ ਦੀ ਇਹ ਘਟਨਾ ਨੂੰ ਅੰਜਾਮ ਇੱਕ ਅਮਰੀਕੀ ਅਸ਼ਵੇਤ ਵਿਅਕਤੀ ਵਲੋਂ ਦਿੱਤਾ ਗਿਆ, ਜਿਸ ਨਾਲ ਨਵੀਨ ਸਿੰਘ ਦੀ ਸਮਾਨ ਖਰੀਦਣ ਦੌਰਾਨ ਕੁਝ ਬਹਿਸ ਹੋ ਗਈ।
ਮ੍ਰਿਤਕ ਨਵੀਨ ਸਿੰਘ ਦਾ ਪਿਛੋਕੜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਨਾਲ ਸੀ, ਉਹ ਪਿਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸੀ। ਉਹ ਆਪਣੇ ਪਰਿਵਾਰ ਨਾਲ ਸ਼ਿਕਾਗੋ ਵਿੱਚ ਵਸੇ ਹੋਏ ਸਨ ਅਤੇ ਉਥੇ ਉਹਨਾਂ ਦੇ ਕਈ ਵਪਾਰ ਸਨ।
ਜਾਣਕਾਰੀ ਮੁਤਾਬਲ ਰਾਤ ਦੇ ਲਗਭਗ 10:30 ਵਜੇ, ਜਦੋਂ ਨਵੀਨ ਸਿੰਘ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ, ਇੱਕ ਕਾਲਾ ਵਿਅਕਤੀ ਸਮਾਨ ਖਰੀਦਣ ਲਈ ਅੰਦਰ ਆਇਆ। ਸਮਾਨ ਦੀ ਲੈਣ-ਦੇਣ ਦੌਰਾਨ ਦੋਵੇਂ ਵਿਚ ਬਹਿਸ ਹੋਣ ਲੱਗੀ, ਜੋ ਕਿ ਤਕਰਾਰ ਵਿੱਚ ਬਦਲ ਗਈ। ਬਹਿਸ ਤੋਂ ਬਾਅਦ, ਉਕਤ ਵਿਅਕਤੀ ਨੇ ਗੋਲੀ ਚਲਾ ਕੇ ਨਵੀਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਸ਼ਿਕਾਗੋ ਦੀ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸਟੋਰ ਨੂੰ ਸੁਰੱਖਿਅਤ ਸਬੂਤਾਂ ਲਈ ਸੀਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਕਮਿਊਨਿਟੀ ਇਸ ਘਟਨਾ ਨੂੰ ਲੈ ਕੇ ਸਦਮੇ ‘ਚ ਹੈ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।