ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਵੈਬਸਾਈਟ 13 ਅਗਸਤ ਨੂੰ ਕਰੇਗੀ ਲਾਂਚ

TeamGlobalPunjab
2 Min Read

ਨਿਊਜ਼ ਡੈਸਕ (ਐਰਾ ਰਹਿਲ ) : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕੇ ਕਈ ਫ਼ਿਲਮਾਂ ਦੇ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੀ ਹੈ। ਨੀਰੂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1998 ਦੇ ‘ਚ ਮੈਂ ਸੋਲਹ ਬਰਸ ਕੀ ਮੂਵੀ ਤੋਂ  ਕੀਤੀ। ਜਿਸ ਵਿਚ ਨੀਰੂ ਨੇ ਟੀਨਾ ਦਾ ਕਿਰਦਾਰ ਨਿਭਾਇਆ। ਜਿਸਤੋਂ ਬਾਅਦ ਨੀਰੂ ਨੇ ਕਦੇ ਮੁੜ ਕੇ ਨਹੀਂ ਦੇਖਿਆ  ਤੇ ਉਹ ਸਫਲਤਾ ਦੀ ਪੌੜੀਆਂ ਚੜਦੀ  ਗਈ। ਹੁਣ ਅਦਾਕਰਾ ਨੇ ਆਪਣੀ ਇਕ ਨਵੀ ਸਫਲਤਾ ਦੀ ਸ਼ੁਰੂਆਤ ਦੀ ਜਾਣਕਾਰੀ ਦਿਤੀ ਹੈ। ਦਰਅਸਲ ਨੀਰੂ ਬਾਜਵਾ ਨੇ ਆਪਣੀ ਸੋਸ਼ਲ ਮੀਡਿਆ ਤੇ ਲਾਈਵ ਹੋ ਆਪਣੀ ਨਵੀ ਵੈਬਸਾਈਟ ਲੌਂਚ ਹੋਣ ਦੀ ਖੁਸ਼ਖਬਰੀ ਦਰਸ਼ਕਾਂ ਨੂੰ ਦਿਤੀ ਹੈ। ਅਦਾਕਾਰਾ ਨੇ ਦਸਿਆ ਹੈ ਕੇ ਉਹ ਆਪਣੀ ਵੈਬਸਾਈਟ ਨੂੰ 13 ਅਗਸਤ ਨੂੰ ਫਾਈਨਾਲੀ ਲਾਂਚ ਕਰਨ ਜਾ ਰਹੀ ਹੈ। ਜੋ ਕੇ ਇਕ ਓਨ-ਲਾਈਨ ਪੋਰਟਲ ਹੋਣ ਵਾਲਾ ਹੈ। ਜਿਥੇ ਉਸਦੇ ਫੈਨਸ ਜੋ ਚਾਹੇ ਖਰੀਦ ਸਕਦੇ ਹਨ। ਇਕ ਲਾਈਵ ਵੀਡੀਓ ਨੂੰ ਪੋਸਟ ਕਰਦੇ ਹੋਏ ਨੀਰੂ ਬਾਜਵਾ ਕੈਪਸ਼ਨ ਲਿਖਦੀ ਹੈ ਕੇ ਫਾਇਨਲੀ ਲਾਂਚਿੰਗ ਓਨ ਅਗਸਤ 13।

ਇਸ ਵੀਡੀਓ ਦੇ ਉੱਤੇ ਨੀਰੂ ਦੇ ਫੈਨਸ ਨੀਰੂ ਨੂੰ ਵਧਾਈਆਂ  ਦੇ ਰਹੇ ਹਨ। ਕਈ ਪੰਜਾਬੀ ਕਲਾਕਾਰ ਜਿਵੇ ਕੇ ਅੰਮ੍ਰਿਤ ਮਾਨ , ਗੁਰੂ ਰੰਧਾਵਾ ਵੀ ਅਦਾਕਾਰਾ ਨੂੰ ਵਧਾਈਆਂ ਦਿੰਦੇ ਨਜ਼ਰ ਆਏ। ਜਿਥੇ ਅੰਮ੍ਰਿਤ ਮਾਨ ਨੇ ਲਿਖਿਆ ਬੈਸਟ ਵਿਸ਼ਿਸ ਜੀ ਤੇ ਗੁਰੂ ਰੰਧਾਵਾ ਨੇ ਲਿਖਿਆ ਗੁਡ ਲਕ। ਇਸ ਪੋਰਟਲ ਲਈ ਨੀਰੂ ਨੇ ਵੱਖ ਓਫਾਫਿਸ਼ਲ ਇੰਸਟਾਗ੍ਰਾਮ ਪ੍ਰੋਫਾਈਲ ਵੀ ਬਣਾਈ  ਹੈ। ਜਿਸਤੇ ਉਹ ਕੋਲੈਕਸ਼ਨ ਨੂੰ ਦਰਸ਼ਕਾਂ ਨਾਲ ਸ਼ੇਅਰ ਕਰ ਰਹੀ ਹੈ।

ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲੀ ਵਿਚ ਐੱਲ ਬੰਬ ਐਲਬਮ ਦੇ ਟਾਇਟਲ ਟਰੈਕ ਦੇ ਵਿਚ ਅੰਮ੍ਰਿਤ ਮਾਨ ਨਾਲ ਨਜ਼ਰ ਆਈ ਹੈ ਇਸ ਤੋਂਹ ਇਲਾਵਾ ਹੱਲੇ ਏ ਵਿਚ ਆਏ ਗੀਤ ਲੌਂਗ ਇਲਾਇਚੀ ਕਰਕੇ ਵੀ ਨੀਰੂ ਸੁਰਖੀਆਂ ਵਿਚ ਸੀ। ਐਸਤੋਂਹ ਇਲਾਵਾ ਵੀ ਇਸ ਸਾਲ ਅਦਾਕਾਰਾ ਦੀ ਕਾਫੀ ਮੂਵੀਜ਼ ਰਿਲੀਜ਼ ਹੋਣ ਦੀ ਉਮੀਦ ਹੈ।

Share this Article
Leave a comment