ਇਸਲਾਮਾਬਾਦ : ਅਕਸਰ ਪਾਕਿਸਤਾਨ ਤੋਂ ਅਜਿਹੀਆਂ ਅਜੀਬੋ ਗਰੀਬ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦੀਆਂ ਹਨ ਅਤੇ ਉਸ ਨੂੰ ਦੁਨੀਆ ਸਾਹਮਣੇ ਮਖੌਲ ਦਾ ਪਾਤਰ ਬਣਾ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਸ਼ਹਿਰ ਰਹੀਮ ਯਾਰ ਖਾਨ ‘ਚ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਪੰਜਾਬ ਪ੍ਰਾਂਤ ਦੇ ਸ਼ਹਿਰ ਰਹੀਮ ਯਾਰ ਖਾਨ ‘ਚ ਪਾਕਿਸਤਾਨੀ ਪੁਲਿਸ ਨੇ ਜੂਆ ਖੇਡਣ ਦੇ ਦੋਸ਼ ‘ਚ ਇੱਕ ਗਧੇ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਪਾਕਿਸਤਾਨ ਅਤੇ ਉਥੇ ਦੀ ਪੁਲਿਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦੋਸ਼ੀਆਂ ਸਮੇਤ ਇੱਕ ਗਧੇ ਦੀ ਵੀਡੀਓ ਸਾਂਝਾ ਕੀਤੀ ਹੈ ਅਤੇ ਨਾਲ ਹੀ ਇਸ ਨਾਲ ਜੁੜੀ ਖਬਰ ਲਈ ਪਾਕਿਸਤਾਨ ਦੀ ਨਿਊਜ ਏਜੰਸੀ ਦਾ ਲਿੰਕ ਵੀ ਸਾਂਝਾ ਕੀਤਾ ਹੈ।
Donkey arrested for participating in a gambling racing in Rahim Yar Khan. Eight humans also rounded up, Rs 120,000 recovered. https://t.co/RIULiecduw pic.twitter.com/1FipntTR60
— Naila Inayat (@nailainayat) June 7, 2020
— 🇮🇳 άλφα πρωταρχικό 🇮🇳 (@TheAlfaPrime) June 8, 2020
ਖ਼ਬਰਾਂ ਅਨੁਸਾਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਇੱਕ ਸ਼ਹਿਰ ਰਹੀਮ ਯਾਰ ਖ਼ਾਨ ਵਿੱਚ ਪਾਕਿਸਤਾਨੀ ਪੁਲਿਸ ਨੇ ਜੂਆ ਖੇਡਣ ਦੇ ਦੋਸ਼ ਵਿੱਚ ਇੱਕ ਗਧੇ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 1 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਦੋਸ਼ੀਆਂ ਖਿਲਾਫ ਦਰਜ ਮਾਮਲੇ ‘ਚ ਗਧੇ ਦਾ ਨਾਮ ਵੀ ਸ਼ਾਮਲ ਹੈ ਅਤੇ ਅਗਲੀ ਕਾਰਵਾਈ ਤੱਕ ਗਧੇ ਨੂੰ ਜੇਲ੍ਹ ‘ਚ ਹੀ ਰੱਖਿਆ ਜਾਵੇਗਾ।
ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸਾਂਝਾ ਕਰ ਪਾਕਿਸਤਾਨ ਅਤੇ ਉਥੋਂ ਦੀ ਪੁਲਿਸ ਨੂੰ ਟਰੋਲ ਕੀਤਾ ਜਾ ਰਿਹਾ ਹੈ।