ਨਿਊਜ਼ ਡੈਸਕ : ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਹਰੀਸ਼ ਵਰਮਾ ‘ਤੇ ਦੁਖਾਂ ਦੇ ਪਹਾੜ ਟੁੱਟ ਗਿਆ ਹੈ। ਅਦਾਕਾਰ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ, ਇਸ ਸਬੰਧੀ ਜਾਣਕਾਰੀ ਡਾਇਰੈਕਟਰ ਹਰਪ੍ਰੀਤ ਸਿੰਘ ਭੱਟੀ ਵਲੋਂ ਸਾਂਝੀ ਕੀਤੀ ਗਈ ਹੈ ਖਬਰ ਹੈ।
ਹਰਪ੍ਰੀਤ ਭੱਟੀ ਨੇ ਪੋਸਟ ਕਰਕੇ ਲਿਖਿਆ, ‘ਸਾਡੇ ਸਾਰਿਆਂ ਲਈ ਦੁੱਖ ਦੀ ਖ਼ਬਰ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਜੀ ਸਵਰਗਵਾਸ ਹੋ ਗਏ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ। ਇਸ ਦੁੱਖ ਦੀ ਘੜੀ ‘ਚ ਪੂਰੀ ਫ਼ਿਲਮ ਇੰਡਸਟਰੀ ਉਨ੍ਹਾਂ ਦੇ ਨਾਲ ਖੜ੍ਹੀ ਹੈ।’
ਦੱਸ ਦਈਏ ਕਿ ਹਰੀਸ਼ ਵਰਮਾ ਦੇ ਨਵੀ ਫਿਲਮ ਯਾਰ ਅਣਮੁੱਲੇ ਰਿਟਰਨ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਜਿਸ ਕਾਰਨ ਉਹ ਬਹੁਤ ਜ਼ਿਆਦਾ ਉਤਸਾਹਿਤ ਸਨ, ਕਿਉਂਕਿ ਕੋਵਿਡ ਦੇ ਚਲਦੇ ਵਾਰ-ਵਾਰ ਇਸਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰਨਾ ਪੈ ਰਿਹਾ ਸੀ। ਪਰ ਜਦੋਂ ਹੁਣ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਤਾਂ ਇਸ ਦੁੱਖ ਭਰੀ ਖ਼ਬਰ ਨੇ ਸਭ ਨੂੰ ਵੱਡਾ ਝਟਕਾ ਦੇ ਦਿੱਤਾ ਹੈ।