ਚੰਡੀਗੜ੍ਹ : ਪੰਜਾਬ ਏਸ਼ੀਆ ਹਾਕੀ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਲਈ ਤਿਆਰ ਹੈ। ਪੰਜਾਬ ਪਹਿਲੀ ਵਾਰ ਹਾਕੀ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ। ਪੁਰਸ਼ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਵਾਰ ਪੰਜਾਬ ਨੂੰ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ “ਇਸ ਮੁਕਾਬਲੇ ਵਿੱਚ ਏਸ਼ੀਆਈ ਖੇਡਾਂ ਦੀਆਂ ਚੋਟੀ ਦੀਆਂ ਛੇ ਟੀਮਾਂ ਹਿੱਸਾ ਲੈਣਗੀਆਂ ਅਤੇ ਪੂਰੀ ਉਮੀਦ ਹੈ ਕਿ ਭਾਰਤ ਵੀ ਇਸ ਵਿੱਚ ਸ਼ਾਮਲ ਹੋਵੇਗਾ। 26-27 ਅਕਤੂਬਰ ਨੂੰ ਪਹਿਲੀ ਵਾਰ ਇਹ ਮੈਚ ਹੋਣਗੇ। ਸਾਰੇ ਮੁਕਾਬਲੇ ਮੋਹਾਲੀ ਅਤੇ ਜਲੰਧਰ ਵਿੱਚ ਕਰਵਾਏ ਜਾਣਗੇ।
ਉਨ੍ਹਾਂ ਕਿਹਾ, “ਪੰਜਾਬ ਲਈ ਇਹ ਬਹੁਤ ਵਧੀਆ ਖ਼ਬਰ ਹੈ ਕਿ ਅਸੀਂ ਅਕਤੂਬਰ ਵਿੱਚ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਾਂਗੇ। ਮੁੱਖ ਮੰਤਰੀ ਅਨੁਸਾਰ, ਇਸ ਚੈਂਪੀਅਨਸ਼ਿਪ ਦੇ ਕੁਝ ਮੈਚ ਜਲੰਧਰ ਵਿੱਚ ਖੇਡੇ ਜਾਣਗੇ, ਜਦਕਿ ਬਾਕੀ ਮੈਚ ਮੋਹਾਲੀ ਵਿੱਚ ਹੋਣਗੇ।”
ਇਸ ਤੋਂ ਪਹਿਲਾਂ 1997 ਵਿੱਚ ਪਾਕਿਸਤਾਨ ਨਾਲ ਜਲੰਧਰ ਵਿੱਚ ਟੈਸਟ ਮੈਚ ਹੋਇਆ ਸੀ। ਕੱਲ੍ਹ ਹੀ ਟੀਮ ਸਾਰੀਆਂ ਚੀਜ਼ਾਂ ਦੀ ਜਾਂਚ ਕਰਕੇ ਗਈ ਹੈ। ਇਸ ਦੇ ਨਾਲ ਹੀ ਹਾਕੀ ਟੀਮ ਨੇ ਸਾਨੂੰ ਪੇਸ਼ਕਸ਼ ਕੀਤੀ ਹੈ ਕਿ ਤੁਸੀਂ ਹਰ ਸਾਲ ਇੱਕ ‘4 ਨੇਸ਼ਨ ਟੂਰਨਾਮੈਂਟ’ ਕਰਵਾ ਸਕਦੇ ਹੋ, ਜਿਸ ਨੂੰ ਉਹ ਆਪਣੇ ਹਾਕੀ ਕੈਲੰਡਰ ਵਿੱਚ ਸ਼ਾਮਲ ਕਰ ਲੈਣਗੇ। ਬੈਡਮਿੰਟਨ ਅੰਡਰ-13 ਰਾਸ਼ਟਰੀ ਮੁਕਾਬਲਿਆਂ ਦੀ ਮੇਜ਼ਬਾਨੀ ਵੀ ਪੰਜਾਬ ਨੂੰ 44 ਸਾਲਾਂ ਬਾਅਦ ਮਿਲੀ ਹੈ, ਜੋ ਜਲੰਧਰ ਵਿੱਚ ਹੋਣਗੇ। ”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

