550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਪ੍ਰਸਤਾਵਿਤ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਉਣ ਦਾ ਫੈਸਲਾ

TeamGlobalPunjab
2 Min Read

ਚੰਡੀਗੜ੍ਹ : ਲੋਕਾਈ ਦੇ ਰਾਹ ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਪੂਰੇ ਮੁਲਕ ਵਿਚ ਆਯੋਜਨਾਂ ਤੋਂ ਬਾਅਦ ਪੰਜਾਬ ਵਿਖੇ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਤੇ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਵਿਅਕਤ ਕਰਦੇ ਲੋਕ-ਹਿਤੈਸ਼ੀ ਸਭਿਆਚਾਰਕ ਤੇ ਰੰਗਮੰਚੀ ਸਮਾਗਮਾਂ ਦਾ ਪੰਜਾਬ ਵਿਚ ਇਪਟਾ, ਪੰਜਾਬ ਵੱਲੋਂ ਆਯੋਜਨ ਵਿਚਾਰ-ਅਧੀਨ ਹੈ। ਜਿਸ ਵਿਚ ਭਾਰਤ ਦੇ ਤਮਾਮ ਸੂਬਿਆਂ ਦੇ 1000 ਦੇ ਕਰੀਬ ਇਪਟਾ ਦੇ ਕਾਰਕੁਨ ਆਪੋ-ਆਪਣੇ ਖੇਤਰਾ ਦੇ ਸਭਿਆਚਾਰ ਤੇ ਰੰਗਮੰਚ ਦਾ ਪ੍ਰਦਰਸ਼ਨ ਕਰਨ ਲਈ ਸ਼ਾਮਿਲ ਹੋਣਗੇ।

ਜਿਸ ਸਬੰਧੀ ਇਕ ਅਹਿਮ ਇੱਕਤਰਤਾ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਰਾਸ਼ਟਰੀ ਜਨਰਲ ਸੱਕਤਰ, ਪ੍ਰਗਤੀਸ਼ੀਲ ਲੇਖਕ ਸੰਘ, ਲੋਕ-ਪੱਖੀ ਰਾਜਨੇਤਾ ਬੰਤ ਸਿੰਘ ਬਰਾੜ, ਪ੍ਰਧਾਨ ਏਟਕ, ਸੰਜੀਵਨ ਸਿੰਘ, ਪ੍ਰਧਾਨ, ਇਪਟਾ, ਪੰਜਾਬ, ਇੰਦਰਜੀਤ ਰੂਪੋਵਾਲੀ, ਜਨਰਲ ਸੱਕਤਰ, ਇਪਟਾ, ਪੰਜਾਬ, ਵਿੱਕੀ ਮਹੇਸਰੀ, ਸੱਕਤਰ ਆਲ ਇੰਡੀਆਂ ਸਟੂਡੈਂਟ ਫੈਡਰੇਸ਼ਨ, ਕੰਵਲਨੈਨ ਸਿੰਘ ਸੇਂਖੋ, ਜਨਰਲ ਸੱਕਤਰ, ਇਪਟਾ, ਗੁਰਚਰਨ ਕੌਰ, ਵਿੱਤ ਸੱਕਤਰ, ਆਲ ਇੰਡਿਆ ਆਂਗਣਵਾੜੀ ਵਰਕਰਜ਼ ਹੈਲਪਰ-ਯੂਨੀਅਨ-ਏਟਕ, ਐਮ.ਐਸ. ਫਰਮਾ, ਯੂ.ਕੇ, ਸਵੈਰਾਜ ਸੰਧੂ, ਸੱਕਤਰ, ਇਪਟਾ, ਚੰਡੀਗੜ੍ਹ, ਸਰਬਜੀਤ ਰੂਪੋਵਾਲੀ, ਜੱਥੇਬੰਦਕ ਸੱਕਤਰ, ਇਪਟਾ, ਪੰਜਾਬ ਨੇ ਸ਼ਿਰਕਤ ਕੀਤੀ।

ਵਿਚਾਰਾਂ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇ ਅਯੋਜਨ ਦਾ ਕੋਈ ਨਿਰਣਾ ਲੈਣ ਤੋਂ ਪਹਿਲਾਂ ਪੰਜਾਬ ਭਰ ਦੀਆਂ ਨਾਟ-ਮੰਡਲੀਆਂ, ਸਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਨਾਲ ਜਿਲਾ ਪੱਧਰ ਰਾਬਤਾ ਕਾਇਮ ਕੀਤਾ ਜਾਵੇ। ਇਸ ਫੈਸਲੇ ਅਧੀਨ 18 ਜਨਵਰੀ ਨੂੰ ਅਮ੍ਰਿੰਤਸਰ, 19 ਜਨਵਰੀ ਐਵਤਵਾਰ ਨੂੰ ਜਲੰਧਰ, 25 ਜਨਵਰੀ ਸ਼ਨੀਚਰਵਾਰ ਨੂੰ ਮੋਗਾ, 26 ਜਨਵਰੀ ਨੂੰ ਬਠਿੰਡਾ, 1 ਫਰਵਰੀ ਸ਼ਨੀਚਰਵਾਰ ਨੂੰ ਪਟਿਆਲਾ ਤੇ 2 ਫਰਵਰੀ ਐਤਵਾਰ ਨੂੰ ਮੁਹਾਲੀ ਤੇ ਚੰਡੀਗੜ੍ਹ ਦੀਅ ਨਾਟ-ਮੰਡਲੀਆਂ, ਸਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਨਾਲ ਇਪਟਾ, ਪੰਜਾਬ ਦੇ ਆਗੂ ਨਿੱਜੀ ਤੌਰ ’ਤੇ ਰਾਬਤਾ ਕਰਕੇ ਉਨਾਂ ਦੇ ਵਿਚਾਰ ਲੈਣਗੇ।

Share this Article
Leave a comment