ਅਗਲੇ ਹਫ਼ਤੇ ਰਾਜ ਨੂੰ 35,000 ਰੈਮਡੇਸਿਵਿਰ  ਟੀਕੇ ਕੇਂਦਰ ਤੋਂ ਮਿਲਣਗੇ,ਕਾਲਾਬਾਜ਼ਾਰੀ ਰੋਕਣ ਲਈ ਸੂਬੇ ਦੀ FDA ਨੇ ਰੈਮਡੇਸਿਵਿਰ ਇੰਜੈਕਸ਼ਨ ਨਿਗਰਾਨੀ ਕੇਂਦਰ ਵੀ ਕੀਤਾ ਸਥਾਪਤ :ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਸਰਕਾਰਾਂ ਦੀਆਂ ਵੀ ਚਿੰਤਾ ਵਧੀਆਂ ਹੋਈਆਂ ਹਨ।ਪਹਿਲਾਂ ਹੀ ਆਕਸੀਜਨ ਅਤੇ ਦਵਾਈਆਂ ਦੀ ਘਾਟ ਹੈ। ਪਰ ਇਸ ਦੌਰਾਨ ਕਾਲਾ ਬਾਜ਼ਾਰੀ ਵਧਦੀ ਜਾ ਰਹੀ ਹੈ।ਜਿਸਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਗਲੇ ਹਫ਼ਤੇ ਰਾਜ ਨੂੰ 35,000 ਰੈਮਡੇਸਿਵਿਰ  ਟੀਕੇ ਕੇਂਦਰ ਤੋਂ ਮਿਲਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਜ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਇਸ ਦੇ ਕਾਲੇ ਮਾਰਕੀਟਿੰਗ ਨੂੰ ਰੋਕਣ ਲਈ ਰੈਮਡੇਸਿਵਿਰ ਇੰਜੈਕਸ਼ਨ ਨਿਗਰਾਨੀ ਕੇਂਦਰ ਸਥਾਪਿਤ ਕੀਤਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਕੇਂਦਰ ਤੋਂ ਮਿਲੀ ਸੂਚਨਾ ਮੁਤਾਬਕ ਪੰਜਾਬ ਨੂੰ 9 ਤੋਂ 16 ਮਈ ਤੱਕ 35000 ਰੈਮਡੇਸਿਵਿਰ ਇੰਜੈਕਸ਼ਨ ਮਿਲ ਜਾਣਗੇ। ਉਨ੍ਹਾਂ ਕਿਹਾ ਇਸ ਸਮੇਂ ਸਿਹਤ ਵਿਭਾਗ ਕੋਲ 4,913 ਰੈਮਡੇਸਿਵਿਰ  ਟੀਕੇ, 60,000 ਡੇਕਸਾਮੇਥਾਸੋਨ 4 ਐਮਜੀ ਟੀਕੇ ਅਤੇ 25 ਲੱਖ ਗੋਲੀਆਂ ਪੈਰਾਸੀਟਾਮੋਲ ਦੇ  ਸਟੋਕ ਹਨ ਹਨ।

ਸਿੱਧੂ ਨੇ ਕਿਹਾ ਕਿ ਕੇਂਦਰ ਨੇ 21 ਅਪ੍ਰੈਲ ਤੋਂ 9 ਮਈ ਤੱਕ ਪੰਜਾਬ ਵਿਚ 50,000 ਟੀਕਿਆਂ ਦੀ ਵੰਡ ਕੀਤੀ ਜਦਕਿ ਰਾਜ ਨੂੰ 41,056 ਸ਼ੀਸ਼ੀਆਂ ਮਿਲੀਆਂ। ਮੰਤਰੀ ਨੇ ਕਿਹਾ ਕਿ 20,450 ਟੀਕੇ ਸਰਕਾਰ ਦੁਆਰਾ ਚਲਾਏ ਗਏ COVID ਕੇਅਰ ਸੈਂਟਰਾਂ ਅਤੇ ਮੈਡੀਕਲ ਕਾਲਜਾਂ ਵਿਚ ਵੰਡੇ ਗਏ ਹਨ, ਜਦਕਿ 20,606 ਨਿੱਜੀ ਸੈਂਟਰਾਂ ਨੂੰ ਦਿੱਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਟੀਕਿਆਂ ਦੀ ਸਪਲਾਈ, ਉਪਲਬਧਤਾ ਅਤੇ ਵੰਡ ਨੂੰ ਨਿਰੰਤਰ ਯਕੀਨੀ ਬਣਾਇਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉੱਚ ਕੀਮਤ ‘ਤੇ ਰੈਮਡੇਸਿਵਿਰ ਨਾ ਖਰੀਦਣ ਕਿਉਂਕਿ ਸਿਹਤ ਵਿਭਾਗ ਕੋਲ ਇਸਦਾ ਲੋੜੀਂਦਾ ਸਟੋਕ ਹੈ। ਉਨ੍ਹਾਂ ਨੇ ਕੋਵਿਡ ਨਾਲ ਸਬੰਧਿਤ ਦਵਾਈਆਂ ਦੀ ਕਾਲੀ ਮਾਰਕਟਿੰਗ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਫ ਡੀ ਏ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਅਜਿਹੀਆਂ ਗਤੀਵਿਧੀਆਂ ਕਰਦਾ ਪਾਇਆ ਜਾਂਦਾ ਹੈ ਤਾਂ ਥੋਕ ਵਿਕਰੇਤਾਵਾਂ, ਡਿਸਟ੍ਰੀਬਿਉਟਰਜ਼ ਅਤੇ ਪ੍ਰਚੂਨ ਵਿਕਰੇਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਿੱਧੂ ਨੇ ਐੱਫ.ਡੀ.ਏ. ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਭਰ ਵਿਚ COVID  ਨਾਲ ਜੁੜੀਆਂ ਦਵਾਈਆਂ ਦੀਆਂ ਕੀਮਤਾਂ ਅਤੇ ਸਟਾਕਾਂ ‘ਤੇ ਨਜ਼ਰ ਰਖੀ ਜਾਵੇ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵੇਚਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।

 

TAGGED:
Share this Article
Leave a comment