ਅੱਜ ਸਵੇਰੇ 11 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਾਣਗੇ 12ਵੀਂ ਸ਼੍ਰੇਣੀ ਦੇ ਨਤੀਜੇ, ਹਰਿਆਣਾ ਬੋਰਡ ਦੇ ਨਤੀਜੇ ਦੁਪਿਹਰ ਤੋਂ ਬਾਅਦ, ਇੱਥੇ ਕਲਿੱਕ ਕਰ ਚੈੱਕ ਕਰੋ ਨਤੀਜੇ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਯਾਨੀ ਕਿ ਅੱਜ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2020 ਦਾ ਰੈਗੂਲਰ ਸਮੇਤ ਓਪਨ ਸਕੂਲ ਸਾਇੰਸ ਗਰੁੱਪ, ਕਾਮਰਸ ਗਰੁੱਪ, ਹਿਊਮੈਨਟੀਜ਼ ਗਰੁੱਪ ਵੋਕੇਸ਼ਨਲ ਗਰੁੱਪ, ਕੰਪਾਰਟਮੈਂਟ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿਚ ਸੁਧਾਰ, ਦੇ ਨਤੀਜੇ ਪ੍ਰੀਖਿਆਰਥੀਆਂ ਲਈ 21 ਜੁਲਾਈ (ਮੰਗਲਵਾਰ ) ਨੂੰ ਸਵੇਰੇ 11 ਵਜੇ ਬੋਰਡ ਦੀ ਵੈੱਬਸਾਈਟ www.pseb.ac.in ਤੇ ਜਾਣਕਾਰੀ ਲਈ ਉਪਲਬਧ ਹੋਣਗੇ।

ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਗ੍ਰੇਡਾਂ ਨੂੰ ਸੁਧਾਰਨ ਲਈ ਵਾਧੂ ਵਿਸ਼ੇ ਦੇਣ ਲਈ ਸਿਰਫ ਇੱਕ ਹੀ ਵਿਸ਼ੇ ਦਾ ਫਾਰਮ ਭਰਿਆ ਸੀ, ਅਜਿਹੇ ਵਿਦਿਆਰਥੀਆਂ ਦੀ ਪ੍ਰੀਖਿਆ ਕੋਵਿਡ-19 ਨਾਲ ਸਬੰਧਿਤ ਵਾਤਾਵਰਣ ਵਿੱਚ ਸੁਧਾਰ ਤੋਂ ਬਾਅਦ ਪਹਿਲਾਂ ਤੋਂ ਪ੍ਰਾਪਤ ਫੀਸਾਂ ਅਨੁਸਾਰ ਹੀ ਕਰਵਾਈ ਜਾਵੇਗੀ।

ਇਸ ਦੇ ਨਾਲ ਹੀ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੇ ਨਤੀਜੇ ਮੰਗਲਵਾਰ ਦੁਪਹਿਰ ਤੋਂ ਬਾਅਦ ਐਨਾਲੇ ਜਾਣਗੇ। ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ‘ਚ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ। ਬੋਰਡ ਦੇ ਚੇਅਰਮੈਨ ਡਾ: ਜਗਬੀਰ ਸਿੰਘ ਅਤੇ ਸੈਕਟਰੀ ਰਾਜੀਵ ਪ੍ਰਸਾਦ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ ਮੰਗਲਵਾਰ ਦੁਪਹਿਰ ਘੋਸ਼ਿਤ ਕੀਤੇ ਜਾਣਗੇ। ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਮ ਤੱਕ ਬੋਰਡ ਦੀ ਵੈਬਸਾਈਟ ‘ਤੇ ਵੀ ਜਾਰੀ ਕਰ ਦਿੱਤਾ ਜਾਵੇਗਾ। 12ਵੀਂ ਦਾ ਨਤੀਜਾ ਵੇਖਣ ਲਈ ਹਰਿਆਣਾ ਦੇ ਵਿਦਿਆਰਥੀ ਹਰਿਆਣਾ ਬੋਰਡ ਦੀ ਵੈਬਸਾਈਟ https://bsehexam2017.in/Result2020/mainresult.aspx ‘ਤੇ ਜਾ ਕੇ ਨਤੀਜੇ ਚੈੱਕ ਕਰ ਸਕਦੇ ਹਨ।

Share this Article
Leave a comment