ਕਰਫਿਊ ਦੌਰਾਨ ਪੰਜਾਬ ਪੁਲਿਸ ਵੇਚਣ ਲੱਗੀ ਨਸ਼ੇ ? ਵੀਡੀਓ ਹੋਈ ਵਾਇਰਲ

TeamGlobalPunjab
2 Min Read

ਰਾਮਪੁਰਾ : ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ ਚ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਅੱਜ ਚਰਚਾ ਦਾ ਵਿਸ਼ਾ ਬਹੁਤ ਗੰਭੀਰ ਹੈ। ਦਰਅਸਲ ਸੋਸ਼ਲ ਮੀਡਿਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ। ਇਸ ਵੀਡੀਓ ਵਿਚ ਪੰਜਾਬ ਪੁਲਿਸ ਤੇ ਨਸ਼ੇ ਵੇਚਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਕੀ ਹੈ ਇਹ ਵੀਡੀਓ ਆਓ ਜਾਣਦੇ ਹਾਂ।

ਦੱਸ ਦੇਈਏ ਕਿ ਕੁਲ 34 ਸੈਕਿੰਡ ਦੀ ਇਸ ਵੀਡੀਓ ਵਿਚ ਇਕ ਨੌਜਵਾਨ ਜਿਸ ਨੇ ਗੱਲ ਚ ਮਾਸਕ ਪਾਇਆ ਹੋਇਆ ਹੈ ਅਤੇ ਚਿੱਟੇ ਰੰਗ ਦੀ ਕਮੀਜ਼ ਪਾਈ ਖੜਾ ਹੈ। ਵੀਡੀਓ ਵਿਚ ਇਸ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਦਸਿਆ ਜਾ ਰਿਹਾ ਹੈ। ਵੀਡੀਓ ਅੱਗੇ ਚਲਦੀ ਹੈ ਤਾਂ ਉਸ ਵਿਅਕਤੀ ਦਾ ਨਾਮ ਬਲਬੀਰ ਸਿੰਘ ਦਸਿਆ ਜਾਂਦਾ ਹੈ ਅਤੇ ਉਸ ਦਾ ਆਈ ਕਾਰਡ ਵੀ ਦਿਖਾਇਆ ਜਾਂਦਾ ਹੈ । ਉਸ ਤੇ ਨਸ਼ੇ ਵੇਚਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਇਸ ਵੀਡੀਓ ਵਿਚ ਕਿੰਨੀ ਸਚਾਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਤਰ੍ਹਾਂ ਦੇ ਦੋਸ਼ ਪੰਜਾਬ ਪੁਲਿਸ ਤੇ ਲਗਨੇ ਗਹਿਰੀ ਚਿੰਤਾ ਦਾ ਵਿਸ਼ਾ ਹੈ । ਧਿਆਨਦੇਣ ਯੋਗ ਹੈ ਕਿ ਕੈਪਟਨ ਸਰਕਾਰ ਵਲੋਂ ਹਰ ਦਿਨ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹਿ ਜਾਂਦੀ ਹੈ ਪਰ ਇਕ ਵਿਅਕਤੀ ਵਲੋਂ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚਣਾ ਤੇ ਉਹ ਵੀ ਉਸ ਸਮੇ ਜਦੋ ਪੂਰਾ ਪੰਜਾਬ ਕਰਫਿਊ ਦੀ ਸਥਿਤੀ ਚ ਹੋਵੇ ਤਾਂ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠਾਉਂਦਾ ਹੈ।

Share this Article
Leave a comment