ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਆ ਗਿਆ ਹੈ। ਪੰਜਾਬ ਪੁਲਿਸ ਸਬ ਇੰਸਪੈਕਟਰ ਰੈਂਕ ਲਈ ਭਰਤੀ ਕਰਨ ਜਾ ਰਹੀ ਹੈ। ਇਸ ਭਰਤੀ ਲਈ ਫਾਰਮ ਆਨਲਾਈਨ ਭਰੇ ਜਾਣਗੇ ਜੋ ਅੱਜ ਯਾਨੀ 6 ਜੁਲਾਈ 2021 ਨੂੰ ਸ਼ਾਮ 4 ਵਜੇ  ਤੋਂ ਸ਼ੁਰੂ ਹੋ ਜਾਣਗੇ। ਫਾਰਮ ਭਰਨ ਦੀ ਆਖਰੀ ਮਿਤੀ 27 ਜੁਲਾਈ 2021 ਤੈਅ ਕੀਤੀ ਗਈ ਹੈ। ਇਹ ਭਰਤੀ ਸਿੱਧਾ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਵਿਭਾਗ ਲਈ ਹੋਵੇਗੀ।

 

ਦੱਸ ਦਈਏ 21 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਦੇ ਸਬੰਧੀ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਟਵੀਟ ਕਰ ਲਿਖਿਆ ਸੀ ਕਿ, ‘ਪੰਜਾਬ ਪੁਲਿਸ ਦੇ ਜ਼ਿਲ੍ਹਾਂ ਕੇਡਰ ਤੇ ਆਰਮਡ ਕੇਡਰ ’ਚ ਕੁੱਲ 4362 ਕਾਂਸਟੇਬਲ ਅਹੁਦਿਆਂ ’ਤੇ ਭਰਤੀ ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।’

Share this Article
Leave a comment