ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026 ਦੀ ਪ੍ਰੀਖਿਆ ਮਿਤੀ ਦਾ ਐਲਾਨ, 3,298 ਅਸਾਮੀਆਂ ਲਈ ਸ਼ਡਿਊਲ ਜਾਰੀ

Global Team
2 Min Read

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ 3,298 ਕਾਂਸਟੇਬਲ ਅਸਾਮੀਆਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਹੈ। ਵਿਭਾਗ ਵੱਲੋਂ ਭਰਤੀ ਪ੍ਰੀਖਿਆ ਦੀ ਮਿਤੀ ਦਾ ਅਧਿਕਾਰਿਤ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਕੀਤੀ ਜਾਣਕਾਰੀ ਅਨੁਸਾਰ ਕਾਂਸਟੇਬਲ ਭਰਤੀ-2026 ਲਈ ਕੰਪਿਊਟਰ ਅਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।

ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਪ੍ਰੀਖਿਆ ਲਈ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਰਤੀ ਨਾਲ ਜੁੜੀ ਹਰ ਨਵੀਂ ਜਾਣਕਾਰੀ ਅਤੇ ਐਡਮਿਟ ਕਾਰਡ ਸੰਬੰਧੀ ਅਪਡੇਟ ਲਈ ਅਧਿਕਾਰਿਕ ਵੈੱਬਸਾਈਟ ਨੂੰ ਨਿਯਮਿਤ ਤੌਰ ’ਤੇ ਚੈੱਕ ਕਰਦੇ ਰਹਿਣ। ‘CBT ਦੇ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਸੰਬੰਧੀ ਸਮਾਂ-ਸਾਰਣੀ, ਐਡਮਿਟ ਕਾਰਡ ਅਤੇ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੰਜਾਬ ਪੁਲਿਸ ਦੇ ਅਧਿਕਾਰਕ ਭਰਤੀ ਪੋਰਟਲ www.punjabpolice.gov.in ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣ।’


ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਇਹ ਭਰਤੀ ਮਾਰਚ 2026 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਭਰਤੀ ਅਭਿਆਨ ਅਧੀਨ ਕੁੱਲ 3,298 ਅਸਾਮੀਆਂ ਭਰੀਆਂ ਜਾਣੀਆਂ ਹਨ। ਇਨ੍ਹਾਂ ਵਿੱਚੋਂ 2,522 ਅਸਾਮੀਆਂ ਜ਼ਿਲ੍ਹਾ ਕੈਡਰ ਲਈ ਹਨ, ਜਦਕਿ 776 ਅਸਾਮੀਆਂ ਆਰਮਡ ਕੈਡਰ ਲਈ ਰੱਖੀਆਂ ਗਈਆਂ ਹਨ।

ਭਰਤੀ ਲਈ ਅਰਜ਼ੀਆਂ ਮੰਗਣ ਸਮੇਂ ਸ਼ੁਰੂਆਤੀ ਅੰਤਿਮ ਮਿਤੀ 30 ਮਾਰਚ 2026 ਨਿਰਧਾਰਤ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਵਿਭਾਗ ਵੱਲੋਂ ਅਰਜ਼ੀ ਲਿੰਕ ਮੁੜ ਖੋਲ੍ਹ ਦਿੱਤਾ ਗਿਆ ਅਤੇ ਉਮੀਦਵਾਰਾਂ ਨੂੰ ਹੋਰ ਸਮਾਂ ਦਿੰਦਿਆਂ ਆਖ਼ਰੀ ਮਿਤੀ 5 ਮਈ 2026 ਤੱਕ ਵਧਾ ਦਿੱਤੀ ਗਈ।

ਅਰਜ਼ੀਆਂ ਲਈ ਦਿੱਤੇ ਗਏ ਵਾਧੂ ਸਮੇਂ ਕਾਰਨ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਹੁਣ ਪ੍ਰੀਖਿਆ ਮਿਤੀ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਆਪਣੀ ਤਿਆਰੀ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment