ਪੰਜਾਬ ਪੁਲਿਸ ਕਾਂਸਟੇਬਲ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ‘ਤੇ ਇੱਕ ਅਨਮੋਲ ਭੇਟ…

TeamGlobalPunjab
2 Min Read

ਲੁਧਿਆਣਾ: ਲੁਧਿਆਣਾ ਦੇ 30 ਸਾਲਾ ਪੰਜਾਬ ਪੁਲਿਸ ਕਾਂਸਟੇਬਲ ਅਸ਼ੋਕ ਕੁਮਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੂਰੀ ਦੁਨੀਆ ਨੂੰ ਇੱਕ ਅਨਮੋਲ ਭੇਟ ਦੇਣ ਦਾ ਫੈਸਲਾ ਕੀਤਾ ਹੈ। ਅਸਲ ‘ਚ ਅਸ਼ੋਕ ਕੁਮਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 18 ਫੁੱਟ ਉਚੀ ਤੇ 12 ਫੁੱਟ ਚੌੜੀ ਪੇਂਟਿੰਗ ਬਣਾ ਰਹੇ ਹਨ। ਉਨ੍ਹਾਂ ਅਨੁਸਾਰ ਨਵੰਬਰ ਮਹੀਨੇ ਦੇ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਉੱਤਮ ਕੰਮ ਦੇ ਨਾਲ-ਨਾਲ ਅਸ਼ੋਕ ਕੁਮਾਰ ਆਪਣੀ ਡਿਊਟੀ ਵੀ ਕਰ ਰਹੇ ਹਨ ਉਹ ਦਫਤਰ ਤੋਂ ਬਾਅਦ ੫-੬ ਘੰਟੇ ਇਸ ਕਾਰਜ ਨੂੰ ਪੂਰਾ ਕਰਨ ਲਗਾਉਂਦੇ ਹਨ।

ਅਸ਼ੋਕ ਕੁਮਾਰ ਨੇ ਇਸ ਪੋਟਰੇਟ ਵਿੱਚ ਥ੍ਰੀ-ਡੀ ਇਫੈਕਟ ਬਣਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਿਸੀ ਵੀ ਸਾਈਡ ਤੋਂ ਪੋਟਰੇਟ ਨੂੰ ਵੇਖਦੇ ਹਾਂ ਤਾਂ ਇੰਝ ਲੱਗਦਾ ਹੈ ਤਾਂ ਗੁਰੂ ਜੀ ਸਾਡੇ ਵੱਲ ਹੀ ਵੇਖ ਰਹੇ ਹਨ । ਇਸ ਮਹਾਨ ਕਾਰਜ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ 500 ਬੁਰਸ਼ਾਂ ਦੀ ਵਰਤੋਂ ਕੀਤੀ ਹੈ। ਅਸ਼ੋਕ ਕੁਮਾਰ ਨੇ ਇਸ ਤੋਂ ਪਹਿਲਾਂ ਵੀ ਸ੍ਰੀ ਹਰਮਿੰਦਰ ਸਾਹਿਬ ਦੀ ਪੇਂਟਿੰਗ ਬਣਾਈ ਸੀ ਜੋ ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਲੱਗੀ ਹੋਈ ਹੈ।

- Advertisement -

ਅਸ਼ੋਕ ਕੁਮਾਰ ਦਾ ਦਾਅਵਾ ਹੈ ਕਿ ਇਹ ਪੋਟਰੇਟ ਦੁਨੀਆ ਦਾ ਸਭ ਤੋਂ ਵੱਡਾ ਤੇ ਅਨੌਖਾ ਪੋਟਰੇਟ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਕਮਰੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾ ਰਹੇ ਹਨ ਉੱਥੇ ਜੁੱਤੀ ਪਾ ਕੇ ਜਾਣਾ ਸਖਤ ਮਨ੍ਹਾ ਹੈ, ਕਿਉਂ ਕਿ ਜਿੱਥੇ ਗੁਰੂ ਜੀ ਦਾ ਇਹ ਪੋਟਰੇਟ ਰੱਖਿਆ ਹੋਇਆ ਹੈ ਉਹ ਸਥਾਨ ਇੱਕ ਪਵਿੱਤਰ ਸਥਾਨ ਦੇ ਸਮਾਨ ਹੈ।

ਅਸ਼ੋਕ ਕੁਮਾਰ ਦੀ ਪਤਨੀ ਜੋ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਵਿੱਚ ਪ੍ਰੋਫਾਸਰ ਨੇ ਇਸ ਮਹਾਨ ਕਾਰਜ ਲਈ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਇਸ ਉੱਤਮ ਪੋਟਰੇਟ ਲਈ ਨਾਮ ਦਰਜ ਕਰਵਾਉਣ ਲਈ ‘ਗਿਨੀਜ਼ ਬੁੱਕ ਆਫ ਰਿਕਾਰਡ’, ‘ਲਿਮਕਾ ਬੁੱਕ’ ਤੇ ‘ਇੰਡੀਆ ਬੁੱਕ ਆਫ ਰਿਕਾਰਡਜ਼’ ਨਾਲ ਸਪੰਰਕ ਕਰਨ ਦੀ ਗੱਲ ਕਹੀ ਹੈ।

Share this Article
Leave a comment