ਕੈਨੇਡਾ ਵਿਖੇ ਨਸ਼ਾ ਤਸਕਰੀ ਦੇ ਮਾਮਲੇ ‘ਚ 9 ਪੰਜਾਬੀ ਨੌਜਵਾਨ ਗ੍ਰਿਫ਼ਤਾਰ

TeamGlobalPunjab
2 Min Read

ਕੈਲਗਰੀ : ਕੈਨੇਡਾ ’ਚ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਪੰਜਾਬੀਆਂ ਸਣੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ।

ਫ਼ੈਡਰਲ ਏਜੰਸੀਆਂ ਨੇ ਪੁਲਿਸ ਦੀਆਂ ਟੀਮਾਂ ਨਾਲ ਸਾਂਝੀ ਕਾਰਵਾਈ ਤਹਿਤ 18 ਮਹੀਨੇ ਚੱਲੀ ਜਾਂਚ ਮਗਰੋਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ।

ਇਸ ਸਾਂਝੇ ਆਪਰੇਸ਼ਨ ਵਿੱਚ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ, ਸਸਕਾਟੂਨ ਪੁਲਿਸ, ਕੈਨੇਡੀਅਨ ਏਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ, ਕੈਲਗਰੀ ਪੁਲਿਸ, ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਅਤੇ ਅਲਬਰਟਾ ਸ਼ੈਰਿਫ਼ ਦੀਆਂ ਟੀਮਾਂ ਸ਼ਾਮਲ ਹਨ।

ਪੁਲਿਸ ਦੀ ਇਸ ਸਾਂਝੀ ਕਾਰਵਾਈ ਦੌਰਾਨ ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ‘ਚੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਦੀ ਪਛਾਣ 31 ਸਾਲਾ ਅਮਨਦੀਪ ਸਿੰਘ ਸੱਗੂ , 25 ਸਾਲਾ ਰਵਨੀਤ ਗਿੱਲ, 22 ਸਾਲਾ ਪ੍ਰਭਜੋਤ ਭੱਟੀ, 23 ਸਾਲਾ ਜਰਮਨਜੀਤ, 22 ਸਾਲਾ ਜਸਕਰਨ ਸਿੰਧੂ ਅਤੇ 19 ਸਾਲਾ ਜਸਮਨ ਧਾਲੀਵਾਲ ਵਜੋਂ ਹੋਈ ਹੈ। ਇਨਾਂ ਤੋਂ ਇਲਾਵਾ ਕੈਲਗਰੀ ‘ਚੋਂ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ, ਜਿਨਾਂ ਵਿੱਚ 27 ਸਾਲਾ ਸਟੀਵਨ ਵਾਈਟ, 22 ਸਾਲਾ ਸਫ਼ਵਾਨ ਰਿਆਜ਼ ਅਤੇ 23 ਸਾਲਾ ਇਰਖਮ ਫਾਰੂਕ ਸ਼ਾਮਲ ਹਨ।

- Advertisement -

ਇਸ ਤੋਂ ਇਲਾਵਾ ਸਸਕੈਚਵਨ ਸੂਬੇ ਦੇ ਸਸਕਾਟੂਨ ਸ਼ਹਿਰ ‘ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਦੀ ਪਛਾਣ 26 ਸਾਲਾ ਜਪਜੀ ਮਿਨਹਾਸ, 28 ਸਾਲਾ ਰਾਜਨਦੀਪ ਸਿੰਘ ਅਤੇ 21 ਸਾਲਾ ਗੁਰਕਿਰਤ ਮੋਹਰ ਵਜੋਂ ਹੋਈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਵਿੱਚ ਅਲੀ ਸਰਫਰਾਜ਼, ਐਂਡਰਿਊ ਕਰਾਮਤ ਅਤੇ ਰੇਚਲ ਕੋਡ ਸ਼ਾਮਲ ਹਨ।

Share this Article
Leave a comment