ਸੂਬੇ ‘ਚ ਅੱਜ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ‘ਚ 20 ਤੋਂ ਵਧ ਕੋਰੋਨਾ ਦੇ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ: ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਸੋਮਵਾਰ ਯਾਨੀ ਅੱਜ 21 ਨਵੇਂ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਹੁਸ਼ਿਆਰਪੁਰ ‘ਚ 8, ਫ਼ਤਿਹਗੜ੍ਹ ਸਾਹਿਬ ‘ਚ 5, ਪਟਿਆਲਾ ‘ਚ 4, ਬਠਿੰਡਾ ‘ਚ 2 ਤੇ ਪਠਾਨਕੋਟ ‘ਚ 2 ਨਵੇਂ ਮਾਮਲੇ ਸਾਹਮਣੇ ਆਏ ਹਨ।

ਬਠਿੰਡਾ ‘ਚ ਵੀ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਇਹ ਦੋਵੇਂ ਦਿੱਲੀ ਤੋਂ ਪਰਤੇ ਸਨ ਤੇ ਹੋਮ ਕੁਆਰੰਟਾਈਨ ਸਨ। ਸੋਮਵਾਰ ਨੂੰ 170 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ।

ਜ਼ਿਲ੍ਹਾਂ ਹੁਸ਼ਿਆਰਪੁਰ ਦੲ ਪਿੰਡ ਨੰਗਲੀ ‘ਚ 8 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ ਹੋਰ ਆਉਣ ਨਾਲ ਇੱਥੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ।

ਉਧਰ ਫ਼ਤਿਹਗੜ੍ਹ ਸਾਹਿਬ ‘ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਰੇ ਖਮਾਣੋ ਦੇ ਪਿੰਡ ਪਨੈਚਾਂ ਦੇ ਰਹਿਣ ਵਾਲੇ ਜੋ ਦਿੱਲੀ ਤੋਂ ਪਰਤੇ ਸਨ ਤੇ 30 ਮਈ ਨੂੰ ਇਨ੍ਹਾਂ ਦੇ ਸੈਂਪਲ ਲਏ ਗਏ ਸਨ। ਰਿਪੋਰਟ ਪਾਜ਼ਿਟਿਵ ਆਉਣ ‘ਤੇ ਸਾਰਿਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਭਰਤੀ ਕਰਵਾਇਆ ਗਿਆ ਹੈ।

- Advertisement -

ਇ਼ਸ ਦੇ ਨਾਲ ਹੀ ਪਟਿਆਲਾ ‘ਚ ਕੋਰੋਨਾ ਦੇ ਚਾਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਦੋ ਯਾਤਰੀ ਕੁਵੈਤ ਤੋਂ ਪਟਿਆਲਾ ਆਏ ਸਨ। ਇਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਸ਼ੱਕ ਦੇ ਆਧਾਰ ਤੇ ਕੋਰੋਨਾ ਦੀ ਟੈਸਟ ਵੀ ਲਏ ਗਏ ਸਨ ਤੇ ਅੱਜ ਸਵੇਰ ਰਿਪੋਰਟ ਪਾਜ਼ਿਟਿਵ ਮਿਲੀ ਹੈ।

Share this Article
Leave a comment