ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ 27 ਜਨਵਰੀ ਦੀ ਰਾਤ ਬਰੈਂਪਟਨ ਦੇ ਮੈਵਿਸ ਰੋਡ ਅਤੇ ਕਲੈਮਨਟੀਨ ਡਰਾਈਵ ਇਲਾਕੇ ‘ਚ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਦੋ ਗੱਡੀਆਂ ਦੀ ਟੱਕਰ ਦੌਰਾਨ ਦੋ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਰਿਪੋਰਟ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ, ਪਰ ਇਨ੍ਹਾਂ ‘ਚੋਂ ਇਕ ਦੀ ਜਾਨ ਨਹੀਂ ਬਚਾਈ ਜਾ ਸਕੀ।
COLLISION:
– Mavis Rd / Clementine Dr in Brampton
– Reports of 2 vehicles involved
– 2 people are being assessed by paramedics
– Intersection is currently closed
– Will provide more information as it is provided
– Use alternate routes
– C/R at 9:10p.m.
– PR22-0032372
— Peel Regional Police (@PeelPolice) January 28, 2022
ਮ੍ਰਿਤਕ ਨੌਜਵਾਨ ਸੁਮਿਤ ਕਟਾਰੀਆ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਉਹ ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ।
ਸੁਮਿਤ ਕਟਾਰੀਆਂ ਦੀ ਦੇਹ ਭਾਰਤ ਭੇਜਣ ਲਈ ਉਨ੍ਹਾਂ ਦੇ ਭਰਾ ਅੰਕੁਸ਼ ਕਟਾਰੀਆ ਵਲੋਂ ਗੋ ਫ਼ੰਡ ਮੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੁਮਿਤ ਦੇ ਰਿਸ਼ਤੇਦਾਰ ਅੰਕੁਸ਼ ਕਟਾਰੀਆ ਨੇ ਦੱਸਿਆ ਕਿ ਬਰੈਂਪਟਨ ਦੇ ਮੈਵਿਸ ਰੋਡ ਇਲਾਕੇ ‘ਚ ਵਾਪਰੇ ਸੜਕ ਹਾਦਸੇ ਦੌਰਾਨ ਸੁਮਿਤ ਕਟਾਰੀਆ ਦਮ ਤੋੜ ਗਿਆ। ਅੰਕੁਸ਼ ਨੇ ਅਪੀਲ ਕੀਤੀ ਹੈ ਕਿ ਸੁਮਿਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਮਦਦ ਕੀਤੀ ਜਾਵੇ।
Lets help the family in this hard time and support them
ਸੁਮਿਤ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਅਤੇ ਵਰਕ ਪਰਮਿਟ ‘ਤੇ ਕੰਮ ਕਰਦਿਆਂ ਜਲਦ ਹੀ ਕੈਨੇਡਾ ‘ਚ ਪੱਕਾ ਹੋਣ ਵਾਲਾ ਸੀ।