ਪੰਜਾਬ ਲੋਕ ਕਾਂਗਰਸ ਨੇ 8 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ 3 ਬੁਲਾਰਿਆਂ ਦਾ ਕੀਤਾ ਐਲਾਨ

TeamGlobalPunjab
1 Min Read

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਪਾਰਟੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਸ਼ਨੀਵਾਰ ਨੂੰ ਪੰਜਾਬ ਲੋਕ ਕਾਂਗਰਸ ਨੇ 8 ਜ਼ਿਲਿਆਂ ਲਈ 10 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ।

ਖਾਸ ਗੱਲ ਇਹ ਕਿ ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਲਈ ਪਾਰਟੀ ਨੇ ਸ਼ਹਿਰੀ ਅਤੇ ਦਿਹਾਤੀ ਲਈ ਵੱਖ-ਵੱਖ ਪ੍ਰਧਾਨ ਐਲਾਨੇ ਹਨ।

ਪਟਿਆਲਾ ਤੋਂ ਪਾਰਟੀ ਨੇ ਕੇ.ਕੇ. ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਹੈ।

- Advertisement -

ਇਸਦੇ ਨਾਲ ਹੀ ਪਾਰਟੀ ਵੱਲੋਂ 3 ਸਪੋਕਸਪਰਸਨ ਵੀ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਜਨਰਲ ਸਕੱਤਰ ਇੰਚਾਰਜ (ਜਥੇਬੰਦਕ)  ਕਮਲ ਸੈਣੀ ਮੁਤਾਬਿਕ ਪ੍ਰਿਥੀਪਾਲ ਸਿੰਘ ਪਾਲੀ, ਪ੍ਰਿੰਸ ਖੁੱਲਰ ਅਤੇ ਸੰਦੀਪ ਗੋਰਸੀ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।

 

Share this Article
Leave a comment