ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਪਾਰਟੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਸ਼ਨੀਵਾਰ ਨੂੰ ਪੰਜਾਬ ਲੋਕ ਕਾਂਗਰਸ ਨੇ 8 ਜ਼ਿਲਿਆਂ ਲਈ 10 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ।
ਖਾਸ ਗੱਲ ਇਹ ਕਿ ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਲਈ ਪਾਰਟੀ ਨੇ ਸ਼ਹਿਰੀ ਅਤੇ ਦਿਹਾਤੀ ਲਈ ਵੱਖ-ਵੱਖ ਪ੍ਰਧਾਨ ਐਲਾਨੇ ਹਨ।
ਪਟਿਆਲਾ ਤੋਂ ਪਾਰਟੀ ਨੇ ਕੇ.ਕੇ. ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਹੈ।
ਇਸਦੇ ਨਾਲ ਹੀ ਪਾਰਟੀ ਵੱਲੋਂ 3 ਸਪੋਕਸਪਰਸਨ ਵੀ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਜਨਰਲ ਸਕੱਤਰ ਇੰਚਾਰਜ (ਜਥੇਬੰਦਕ) ਕਮਲ ਸੈਣੀ ਮੁਤਾਬਿਕ ਪ੍ਰਿਥੀਪਾਲ ਸਿੰਘ ਪਾਲੀ, ਪ੍ਰਿੰਸ ਖੁੱਲਰ ਅਤੇ ਸੰਦੀਪ ਗੋਰਸੀ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।