ਨਵੇਂ ਜ਼ਿਲ੍ਹੇ ਮਲੇਰਕੋਟਲਾ ਤੋਂ ਅਮਜਦ ਅਲੀ ਨੂੰ ਐਲਾਨਿਆ ਪ੍ਰਧਾਨ
ਚੰਡੀਗੜ੍ਹ : ਪੰਜਾਬ ਲੋਕ ਕਾਂਗਰਸ ਨੇ ਬੁੱਧਵਾਰ ਨੂੰ ਪੰਜਾਬ ਦੇ ਛੇ ਹੋਰ ਜ਼ਿਲ੍ਹਿਆਂ ਲਈ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ।
ਪੀ.ਐੱਲ.ਸੀ. ਦੇ ਜਨਰਲ ਸਕੱਤਰ ਇੰਚਾਰਜ ਕਮਲਦੀਪ ਸਿੰਘ ਸੈਣੀ ਅਨੁਸਾਰ ਜਿਨ੍ਹਾਂ ਜ਼ਿਲ੍ਹਿਆਂ ਲਈ ਪ੍ਰਧਾਨ ਐਲਾਨੇ ਗਏ ਹਨ ਉਨ੍ਹਾਂ ਵਿੱਚ ਬਰਨਾਲਾ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮਲੇਰਕੋਟਲਾ ਸ਼ਾਮਲ ਹਨ।
ਸੈਣੀ ਨੇ ਦੱਸਿਆ ਕਿ ਬਰਨਾਲਾ ਤੋਂ ਗੁਰਦਰਸ਼ਨ ਸਿੰਘ ਬਰਾੜ, ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਫਤਿਹਗੜ੍ਹ ਸਾਹਿਬ ਤੋਂ ਸੰਦੀਪ ਸਿੰਘ ਬੱਲ, ਹੁਸ਼ਿਆਰਪੁਰ ਤੋਂ ਗੁਲਸ਼ਨ ਰਾਏ ਪਾਸੀ, ਮੁਕਤਸਰ ਸਾਹਿਬ ਤੋਂ ਸੁਖਜਿੰਦਰ ਸਿੰਘ ਚਾਹਲ ਅਤੇ ਮਲੇਰਕੋਟਲਾ ਤੋਂ ਅਮਜਦ ਅਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਹੁਣ ਤੱਕ 16 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ।