ਕੈਪਟਨ ਦੀ ਨਵੀਂ ਐਕਸਾਈਜ਼ ਪੋਲਿਸੀ ਠੇਕੇਦਾਰਾਂ ਨੂੰ ਨਹੀਂ ਆਈ ਰਾਸ, ਇਨ੍ਹਾਂ ਜ਼ਿਲਿਆਂ ‘ਚ ਨਹੀਂ ਖੁੱਲ੍ਹੇ ਠੇਕੇ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਲੰਬੇ ਸਮੇਂ ਤੋਂ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਕੋਸ਼ਿਸ਼ ਕਰ ਰਹੇ ਸਨ। ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਵੀਂ ਐਕਸਾਈਜ਼ ਪਾਲਿਸੀ ਆਉਣ ਤੋਂ ਬਾਅਦ ਵੀ ਸ਼ਰਾਬ ਦੇ ਠੇਕੇ ਨਹੀਂ ਖੁਲ੍ਹੇ। ਬਾਕੀ ਹੋਰ ਰਾਜਾਂ ਵਿੱਚ 3 ਮਈ ਤੋਂ ਬਾਅਦ ਸ਼ਰਾਬ ਦੀ ਵਿਕਰੀ ਖੁੱਲ ਗਈ ਸੀ ਪਰ ਪੰਜਾਬ ਵਿੱਚ ਸ਼ਰਾਬ ਦੇ ਚੱਕਰ ਵਿੱਚ ਪਹਿਲਾਂ ਮੰਤਰੀ ਅਤੇ ਚੀਫ ਸੈਕਰੇਟਰੀ ਭਿੜ ਗਏ ਸਨ ਤੇ ਹੁਣ ਸ਼ਰਾਬ ਕਾਰੋਬਾਰ ‘ਚ ਵਿੱਤੀ ਘਾਟੇ ਨੂੰ ਲੈ ਕੇ ਕਾਂਗਰਸੀ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਤਣਾਅ ਜਾਰੀ ਹੈ।

ਇਸੇ ਨੂੰ ਲੈ ਕੇ ਫਿਰੋਜ਼ਪੁਰ, ਮੁਕਤਸਰ, ਬਠਿੰਡਾ, ਬਰਨਾਲਾ, ਲੁਧਿਆਣਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। 13 ਮਈ ਦੀ ਨਵੀਂ ਪਾਲਿਸੀ ਲਾਗੂ ਹੋਣ ਤੋਂ ਬਾਅਦ ਵੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਠੇਕੇਦਾਰ ਸ਼ਰਾਬ ਦਾ ਕਾਰੋਬਾਰ ਕਰਨ ਨੂੰ ਤਿਆਰ ਨਹੀਂ ਹਨ।

ਠੇਕੇਦਾਰ 23 ਮਾਰਚ ਤੋਂ 6 ਮਈ ਤੱਕ ਲਾਕਡਾਉਨ ਘਾਟੇ ਦੀ ਭਰਪਾਈ ਚਾਹੁੰਦੇ ਹਨ ਪਰ ਪੰਜਾਬ ਸਰਕਾਰ ਕਮੇਟੀਆਂ ਬਣਾਉਣ ਤੋਂ ਇਲਾਵਾ ਕੋਈ ਭਰੋਸਾ ਨਹੀਂ ਦੇ ਸਕੀ ਹੈ ਲਿਹਾਜ਼ਾ ਠੇਕੇਦਾਰ ਦੁਕਾਨਾਂ ਨਹੀਂ ਖੋਲ ਰਹੇ। ਦੂਜਾ ਠੇਕੇਦਾਰਾਂ ਨੂੰ ਇਹ ਵੀ ਲੱਗਦਾ ਹੈ ਕਿ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹ ਕੇ ਉਹ ਕਰੋੜਾ ਰੁਪਏ ਦੀ ਲਾਇਸੈਂਸ ਫੀਸ ਨਹੀਂ ਚੁੱਕਾ ਸਕਦੇ।

Share This Article
Leave a Comment