ਪੰਜਾਬ ਚੋਣਾਂ ਚ ਨਸ਼ਾ ਤਸਕਰੀ ਤੇ ਨੱਥ ਪਾਉਣ ਲਈ 8 ਸੂਬਿਆਂ ਦੀ ਪੁਲਿਸ ਮੁਸਤੈਦ

TeamGlobalPunjab
2 Min Read

ਚੰਡੀਗੜ੍ਹ – ਪੰਜਾਬ ਦੀਆਂ ਚੋਣਾਂ ਚ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਦੀ ਆਮਦ ਤੇ ਹਥਿਆਰਾਂ ਦੀ ਇਸ ਸਪਲਾਈ ਨੂੰ ਲੈਕੇ ਸੂਬਾ ਸਰਕਾਰ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ ।

ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਇੱਕ ਹਾਈ ਪਾਵਰ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਨੀਤੀ ਬਣਾਈ ਗਈ ਹੈ ਕਿ ਪੰਜਾਬ ਵਿੱਚ ਚੋਣਾਂ ਦੌਰਾਨ ਨਸ਼ੇ ਦੀ ਤਸਕਰੀ ਰੋਕਣ ਨੂੰ ਲੈ ਕੇ 8 ਰਾਜਾਂ ਦੀ ਪੁਲੀਸ ਜੁਆਇੰਟ ਆਪ੍ਰੇਸ਼ਨ ਕਰੇਗੀ। ਇਨ੍ਹਾਂ ਚ ਹਿਮਾਚਲ ਪ੍ਰਦੇਸ਼, ਚੰਡੀਗੜ੍ਹ , ਹਰਿਆਣਾ , ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ , ਜੰਮੂ ਕਸ਼ਮੀਰ ਦੀ ਪੁਲੀਸ ਵੀ ਹੋਵੇਗੀ ।

ਸੂਬੇ ਨਾਲ ਲੱਗਦੀਆਂ ਸਰਹੱਦਾਂ ਤੇ ਤਾਇਨਾਤ ਬੀਐਸਐਫ ਪਾਕਿਸਤਾਨ ਵੱਲੋਂ ਆ ਰਹੀ ਕੰਟੇਨਰਾਂ ਦੀ ਜਾਂਚ ਪੜਤਾਲ ਕਰੇਗੀ। ਇਸ ਦੇ ਨਾਲ ਹੀ ‘ਨਾਰਕੋਟਿਕਸ ਕੰਟਰੋਲ ਬਿਊਰੋ’ ਪੂਰੀਆਂ ਚੋਣਾਂ ਦੌਰਾਨ ਐਕਸ਼ਨ ਵਾਲੀ ਭੂਮਿਕਾ ਚ ਨਜ਼ਰ ਆਵੇਗੀ। ਨਸ਼ੇ ਦੀ ਤਸਕਰੀ ਨੂੰ ਲੈ ਕੇ ਇਹਤਿਆਤ ਵਰਤਦੇ ਹੋਏ ਹਰ ਸੂਬੇ ਵਿਚ ਇਕ ਨੋਡਲ ਅਫ਼ਸਰ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਖੇਪ ਨਾ ਪਹੁੰਚ ਸਕੇ ।

ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫ਼ਤੇ ਚ ਤਕਰੀਬਨ 39 ਕਰੋੜ ਰੁਪਏ ਦਾ ਨਸ਼ਾ ਪੰਜਾਬ ਪੁਲੀਸ ਵੱਲੋਂ ਜ਼ਬਤ ਕੀਤਾ ਗਿਆ ਹੈ ਅਤੇ 81ਲੱਖ ਰੁਪਏ ਦੀ ਸ਼ਰਾਬ ਫੜੀ ਗਈ ਹੈ । ਇਸ ਦੇ ਨਾਲ ਨਾਲ ਸੂਬਿਆਂ ਦੇ ਡਰੱਗ ਕੰਟਰੋਲ ਅਫ਼ਸਰਾਂ ਨੂੰ ਵੀ ਭਰੋਸੇ ਚ ਲਿਆ ਗਿਆ ਹੈ ਤਾਂ ਜੋ ਸਿੰਥੈਟਿਕ ਡਰੱਗ ਦੇ ਰੂਪ ਵਿੱਚ ਦਵਾਈਆਂ ਦੇ ਤੌਰ ਤੇ ਵਿਕਣ ਵਾਲੇ ਨਸ਼ਿਆਂ ਤੇ ਵੀ ਪੂਰੇ ਤਰੀਕੇ ਦੇ ਨਾਲ ਨਜ਼ਰ ਬਣਾ ਕੇ ਰੱਖੀ ਜਾ ਸਕੇ ।

- Advertisement -

ਦੱਸ ਦਈਏ ਕਿ  ਚੋਣਾਂ ਦੇ ਮੱਦੇਨਜ਼ਰ  ਚੋਣ ਕਮਿਸ਼ਨ ਵੱਲੋਂ ਪਹਿਲੇ ਤੋਂ ਹੀ  ਚੋਣਾਂ ਦੌਰਾਨ ਨਸ਼ਾ ਤਸਕਰੀ  ਤੇ ਹਥਿਆਰਾਂ  ਦੀ ਆਮਦ ਤੇ ਫੜ ਫੜਾਈ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਇਸਦੇ ਨਾਲ ਹੀ ਗੈਰ ਜ਼ਮਾਨਤੀ ਜ਼ਮਾਨਤੀ ਤੇ ਭਗੌੜੇ ਕਰਾਰ ਅਪਰਾਧੀਆਂ ਦੇ ਮਾਮਲਿਆਂ ਤੇ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ । ਚੋਣਾਂ ਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਨਜ਼ਰੀਏ ਨਾਲ ਇਹ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ।

ਏਡੀਜੀਪੀ ਈਸ਼ਵਰ ਸਿੰਘ ਜੋ ਕਿ ਪੰਜਾਬ ਦੇ ਇਲੈਕਸ਼ਨ  ਨੋਡਲ ਅਫਸਰ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਸਤਰਕ ਹਨ ।

Share this Article
Leave a comment