ਓਨਟਾਰੀਓ ਵਿਚ ਵੀ ਕੋਰੋਨਾ ਦੇ ਕੇਸਾਂ ਵਿਚ ਵਾਧਾ ਕੀਤਾ ਗਿਆ ਦਰਜ

TeamGlobalPunjab
1 Min Read

ਓਨਟਾਰੀਓ ਵਿੱਚ ਇੱਕ ਵਾਰ ਮੁੜ ਕੋਰੋਨਾ ਕੇਸ ਵੱਧਣ ਤੋਂ ਬਾਅਦ ਕਈ ਕਿਸਮ ਦੀਆ ਚਰਚਾਵਾਂ ਚੱਲ ਰਹੀਆਂ ਹਨ। ਇਸੇ ਦੌਰਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਇੱਕ ਵਾਰ ਮੁੜ ਅਗਲੇ ਹਫਤੇ ਤੋਂ ਰੈਂਡਮ ਟੈਸਟਿੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਓਨਟਾਰੀਓ ਦਾ ਨਿਸ਼ਾਨਾ ਹੈ ਕਿ 21 ਹਜ਼ਾਰ ਟੈੱਸਟ ਰੋਜਾਨਾ ਕੀਤੇ ਜਾਣ। ਦੱਸ ਦਈਏ ਕਿ ਜਦੋਂ ਤੋਂ ਸਰਕਾਰ ਵੱਲੋਂ ਲਾਕਡਾਊਨ ਵਿਚ ਰਾਹਤ ਦਿਤੀ ਗਈ ਹੈ ਉਦੋਂ ਤੋਂ ਕੋਰੋਨਾ ਵਾਇਰਸ ਦੇ ਇਹਨਾਂ ਕੇਸਾਂ ਦੀ ਗਿਣਤੀ ਵਿਚ ਇਜ਼ਾਫਾ ਦਰਜ ਕੀਤਾ ਗਿਆ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ ਜਿੰਨਾਂ ਵਿਚੋਂ ਮੁੱਖ ਕਾਰਨ ਲੋਕਾਂ ਦਾ ਆਪਸ ਵਿਚ ਮੇਲ-ਜੋਲ ਕੀਤਾ ਜਾਣਾ ਹੀ ਹੈ। ਖਾਸੇ ਦਿਨਾਂ ਬਾਅਦ ਜਦੋਂ ਲੋਕ ਆਪਣੇ ਘਰਾਂ ਵਿਚ ਬਾਹਰ ਨਿਕਲੇ ਤਾਂ ਉਹਨਾਂ ਦਾ ਲੋਕ ਦੇ ਨਾਲ ਮੇਲ-ਜੋਲ ਵੀ ਵਧਿਆ ਹੈ ਜਿਸ ਕਾਰਨ ਕੋਰੋਨਾ ਵਾਇਰਸ ਦੇ ਇਹਨਾਂ ਅੰਕੜਿਆਂ ਵਿਚ ਇਜ਼ਾਫਾ ਦਰਜ ਕੀਤਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਆਪਣੇ ਸਾਕ ਸਬੰਧੀਆਂ ਨੂੰ ਵੀ ਮਿਲੇ ਹਨ। ਇਸਤੋਂ ਇਲਾਵਾ ਹੋਰ ਵੀ ਕਈ ਜਨਤਕ ਥਾਵਾਂ ਤੇ ਉਹਨਾਂ ਨੇ ਸ਼ਿਰਕਤ ਕੀਤੀ ਹੋਵੇਗੀ।

Share this Article
Leave a comment