Breaking News

ਗੰਨ ਕਲਚਰ ’ਤੇ ਪੰਜਾਬ ਸਰਕਾਰ ਨੇ ਲਿਆ ਐਕਸ਼ਨ, ਸੂਬੇ ਦੇ 813 ਬੰਦੂਕਾਂ ਦੇ ਲਾਇਸੈਂਸ ਕੀਤੇ ਰੱਦ

ਮੁਹਾਲੀ : ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹਿੰਦੇ ਹਨ। ਪੰਜਾਬ ‘ਚ ਗਨ ਕਲਚਰ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ 813 ਗਨ ਦੇ ਲਾਇਸੈਂਸ ਨੂੰ ਰੱਦ ਕੀਤਾ ਗਿਆ ਹੈ। ਸੂਚਨਾ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਰੀਬ 2000 ਤੋਂ ਵੱਧ ਆਰਮਜ਼ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਪੰਜਾਬ ਸਰਕਾਰ ਨੇ ਜੋ 813 ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਹਨ ਉਨ੍ਹਾਂ ਚ ਲੁਧਿਆਣਾ ਗ੍ਰਾਮੀਣ ਦੇ 87, ਸ਼ਹੀਦ ਭਗਤ ਨਗਰ ਦੇ 48, ਗੁਰਦਾਸਪੁਰ ਦੇ 10, ਫਰੀਦਕੋਟ ਦੇ 84, ਪਠਾਨਕੋਟ ਦੇ 199, ਹੁਸ਼ਿਆਰਪੁਰ ਦੇ 47, ਕਪੂਰਥਲਾ ਦੇ 6, ਐੱਸਏਐੱਸ  ਦੇ 235, ਸੰਗਰੂਰ ਦੇ 16, ਅੰਮ੍ਰਿਤਸਰ ਦੇ 27, ਜਲੰਧਰ ਦੇ 11 ਅਤੇ ਹੋਰ ਜ਼ਿਲ੍ਹਿਆਂ ਦੇ ਲੋਕਾਂ ਦੇ ਆਰਮਜ਼ ਲਾਈਸੈਂਸ ਰੱਦ ਕੀਤੇ ਗਏ ਹਨ। ਹੁਣ ਤੱਕ ਪੰਜਾਬ ਸਰਕਾਰ 2 ਹਜ਼ਾਰ ਤੋਂ ਵੱਧ ਆਰਮਜ਼ ਲਾਈਸੈਂਸ ਰੱਦ ਕਰ ਚੁੱਕੀ ਹੈ।

ਸਰਕਾਰ ਦੇ ਮੁਤਾਬਿਕ  ਹੁਣ ਇੱਥੇ ਹਥਿਆਰ ਰੱਖਣ ਲਈ ਲੋਕਾਂ ਨੂੰ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹੁਣ ਪੰਜਾਬ ਵਿੱਚ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਹੋਰ ਕਿਸੇ ਪ੍ਰੋਗਰਾਮਾਂ ਵਿੱਚ ਹਥਿਆਰਾਂ ਨੂੰ ਲਿਜਾਉਣ ਅਤੇ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਇਲਾਕਾਂ ਵਿੱਚ ਰੈਂਡਮ ਚੈਕਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ। ਹਿੰਸਾ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਡਾ. ਹਮਦਰਦ ਦੀ ਤਲਬੀ ‘ਤੇ ਰੋਕ ਲਾਉਣ ਨਾਲ ਪੱਤਰਕਾਰੀ ਦੀ ਸ਼ਾਨ ਹੋਈ ਬਹਾਲ: ਬਲਬੀਰ ਸਿੱਧੂ

ਐਸ.ਏ.ਐਸ. ਨਗਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ …

Leave a Reply

Your email address will not be published. Required fields are marked *