ਪੰਜਾਬ ਸਰਕਾਰ ਨੇ ਸੂਬੇ ‘ਚ ਜ਼ਮੀਨ ਦੀਆਂ ਸਰਕਾਰੀ ਕੀਮਤਾਂ ਵਧਾਉਣ ਦਾ ਕੀਤਾ ਐਲਾਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਜ਼ਮੀਨ ਦੀਆਂ ਸਰਕਾਰੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਹੁਣ ਜ਼ਮੀਨ ਦੇ ਕੁਲੈਕਟਰ ਰੇਟ ਨੂੰ ਵਧਾ ਦਿੱਤਾ ਜਾਵੇਗਾ। ਨਵਾਂ ਕਲੈਕਟਰ ਰੇਟ ਲਾਗੂ ਹੋਣ ਦੇ ਨਾਲ ਹੀ ਰਜਿਸਟਰੀ ਕਰਵਾਉਂਦੇ ਸਮੇਂ ਲੋਕਾਂ ਦੀ ਜੇਬ ‘ਤੇ ਵਾਧੂ ਦਾ ਬੋਝ ਪਵੇਗਾ। ਲੁਧਿਆਣਾ ਜ਼ਿਲ੍ਹੇ ‘ਚ ਐਗਰੀਕਲਚਰ ਜ਼ਮੀਨ ਦੇ ਕੁਲੈਕਟਰ ਰੇਟ ਅਗਲੇ ਸੋਮਵਾਰ ਤੋਂ 15 ਫੀਸਦ ਵਧਾ ਦਿੱਤੇ ਜਾਣਗੇ। ਜਦੋਂਕਿ ਸ਼ਹਿਰੀ ਖੇਤਰ ਦੀ ਜ਼ਮੀਨ ਦੇ ਕੁਲੈਕਟਰ ਰੇਟ ਇੱਕ ਅਪ੍ਰੈਲ ਤੋਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਸ਼ਹਿਰੀ ਵਿੱਚ ਵੀ 15 ਫ਼ੀਸਦ ਕੁਲੈਕਟਰ ਰੇਟ ਵਧਾਇਆ ਜਾਵੇਗਾ।

 

ਕੁਲੈਕਟਰ ਰੇਟਾਂ ਵਿੱਚ ਕੀਤੇ ਵਾਧੇ ਦੇ ਨਾਲ ਹੁਣ ਲੋਕ ਜਦੋਂ ਪ੍ਰਾਪਰਟੀ ਖਰੀਦਣਗੇ ਤਾਂ ਉਸਨੂੰ ਰਜਿਸਟਰ ਕਰਵਾਉਂਦੇ ਸਮੇਂ ਸਟੈਂਪ ਡਿਊਟੀ ਅਤੇ ਕੋਟ ਫ਼ੀਸ ਵਿੱਚ ਵੀ ਪੈਸੇ ਜ਼ਿਆਦਾ ਲੱਗਣਗੇ। ਇਹ ਹੁਕਮ ਹਾਲ ਦੀ ਘੜੀ ਲੁਧਿਆਣਾ ਚ ਲਾਗੂ ਕੀਤੇ ਗਏ ਹਨ। ਜਿਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਬ ਰਜਿਸਟਰਾਰ ਦਫਤਰਾਂ ਚ ਨਵੇਂ ਰੇਟ ਲਾਗੂ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਸੋਮਵਾਰ ਤੋਂ ਨਵੇਂ ਰੇਟਾਂ ਦੇ ਹਿਸਾਬ ਤੇ ਹੀ ਐਗਰੀਕਲਚਰ ਜ਼ਮੀਨ ਦੀ ਰਜਿਸਟਰੀ ਹੋਵੇਗੀ।

Share this Article
Leave a comment