ਕਿਸਾਨ ਭਵਨ ਚੰਡੀਗੜ੍ਹ ਵਿੱਚ ਅੱਜ ਕਿਸਾਨਾਂ ਦੀ ਮੀਟਿੰਗ

TeamGlobalPunjab
1 Min Read

ਚੰਡੀਗਡ਼੍ਹ -(ਬਿੰਦੂ ਸਿੰਘ, ਦਰਸ਼ਨ ਸਿੰਘ ਖੋਖਰ ): ਕਿਸਾਨ ਭਵਨ ਚੰਡੀਗੜ੍ਹ ਵਿੱਚ ਅੱਜ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ । ਗੰਨੇ ਦੇ ਬਕਾਏ ਬਾਰੇ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ 12.30 ਵਜੇ ਪੰਜਾਬ ਭਵਨ ਵਿੱਚ ਕਿਸਾਨ ਵਫ਼ਦ ਨਾਲ  ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕਿਸਾਨ ਭਵਨ ਵਿੱਚ ਹੈ। ਬਲਬੀਰ ਸਿੰਘ ਰਾਜੇਵਾਲ ,ਜਗਜੀਤ ਡੱਲੇਵਾਲ ,ਮਨਜੀਤ ਰਾਏ ,ਕੁਲਦੀਪ ਸਿੰਘ ਬਜੀਦਪੁਰ ,ਜੰਗਵੀਰ ਸਿੰਘ ,ਹਰਮੀਤ ਕਾਦੀਆਂ , ਬਲਵਿੰਦਰ ਸਿੰਘ ਮੱਲੀਨੰਗਲ, ਸੁਖਪਾਲ ਸਿੰਘ ਡੱਫਰ, ਬਲਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ ,ਕੁਲਵੰਤ ਸੰਧੂ ਵਫਦ ਦੇ ਤੌਰ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣਗੇ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਕੌਮੀ ਮਾਰਗ ਤੇ ਜਲੰਧਰ-ਦਿੱਲੀ ਰੇਲਵੇ ਮਾਰਗ ’ਤੇ ਧਰਨਾ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਪੱਸ਼ਟ ਕੀਤਾ ਕਿ ਅੱਜ ਰੱਖੜੀ ਵਾਲੇ ਦਿਨ ਵੀ ਜਾਮ ਜਾਰੀ ਰਹੇਗਾ, ਹਾਲਾਂਕਿ ਕੁਝ ਕਿਸਾਨ ਆਗੂ ਇਸ ਗੱਲ ਦੇ ਹੱਕ ਵਿੱਚ ਸਨ ਕਿ ਰੱਖੜੀ ਵਾਲੇ ਦਿਨ ਢਿੱਲ ਦਿੱਤੀ ਜਾਵੇ।

Share this Article
Leave a comment