16 ਖਿਡਾਰੀਆਂ ਨੂੰ ਕੁਚਲਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾ ਸਕਦੈ ਡਿਪੋਰਟ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ‘ਚ ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਦੋਸ਼ੀ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਤੋਂ ਡਿਪੋਰਟ ਕਰਨ ਦੇ ਖਿਲਾਫ਼ ਕੈਨੇਡਾ ‘ਚ ਆਪਣਾ ਕੇਸ ਹਾਰ ਗਿਆ ਹੈ। ਜਸਕੀਰਤ ਦੇ ਵਕੀਲ ਨੇ ਉਸ ਨੂੰ ਭਾਰਤ ਨਾ ਭੇਜਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਉਸ ਨੂੰ ਕੈਨੇਡਾ ਤੋਂ ਭਾਰਤ ਭੇਜਣ ਦੀ ਸਿਫ਼ਾਰਸ਼ ਕੀਤੀ ਹੈ।

ਇਸ ਦੇ ਨਾਲ ਹੀ ਸਿੱਧੂ ਦਾ ਕੈਨੇਡਾ ਵਿੱਚ ਰਹਿਣ ਦਾ ਦਾਅਵਾ ਵੀ ਖਤਮ ਹੋ ਗਿਆ।ਜਸਕੀਰਤ ਸਿੰਘ ਸਿੱਧੂ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਜੱਜ ਪਾਲ ਕ੍ਰੈਂਪਟਨ ਨੇ ਕਿਹਾ ਕਿ ਸਿੱਧੂ ਕਾਰਨ ਕਈ ਲੋਕ ਮਾਰੇ ਗਏ, ਕਈ ਲੋਕ ਬਰਬਾਦ ਹੋਏ, ਇਸ ਨੇ ਕਈ ਲੋਕਾਂ ਨੂੰ ਤੋੜ ਦਿੱਤਾ। ਬਹੁਤ ਸਾਰੀਆਂ ਉਮੀਦਾਂ ਅਤੇ ਸੁਪਨੇ ਚਕਨਾਚੂਰ ਹੋ ਗਏ।

ਦਸ ਦਈਏ ਕਿ ਕੈਨੇਡਾ ‘ਚ ਸਿੱਧੂ ਨੇ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਆਪਣੇ ਟਰੱਕ ਟ੍ਰੇਲਰ ਨਾਲ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ‘ਚ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਕੈਨੇਡਾ ਦੀ ਅਦਾਲਤ ਨੇ ਜਸਕੀਰਤ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment