ਚੰਡੀਗੜ੍ਹ: ਕੋਰੋਨੇ ਦੇ ਚਲਦੇ ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੈ ਅਤੇ ਅਜਿਹੇ ਵਿੱਚ ਪੰਜਾਬ ਸਰਕਾਰ ਨੇ ਉਪਭੋਗਤਾਵਾਂ ਦੇ ਹੱਕ ਵਿੱਚ ਫੈਸਲਾ ਲਿਆ ਹੈ। ਸਰਕਾਰ ਦੇ ਫੈਸਲੇ ਦੇ ਅਨੁਸਾਰ ਸਾਰੇ ਸਿਹਤ ਕੇਂਦਰਾਂ ਅਤੇ ਇੰਸਟੀਟਿਊਸ਼ਨ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਅਤੇ ਉੱਥੇ ਦੀ ਬਿਜਲੀ ਕੱਟੀ ਨਹੀਂ ਜਾਵੇਗੀ।
ਆਮ ਲੋਕਾਂ ਲਈ ਵੀ ਬਿਜਲੀ ਦੇ ਫਿਕਸ ਚਾਰਜ ਘਟਾ ਦਿੱਤੇ ਗਏ ਹਨ। ਉਥੇ ਹੀ ਬਿਜਲੀ ਬਿੱਲ ਭਰਨੇ ਦੀ ਮਿਆਦ ਨੂੰ ਪੰਜਾਬ ਸਰਕਾਰ ਨੇ ਵਧਾ ਦਿੱਤਾ ਹੈ। ਪਹਿਲਾਂ 20 ਮਾਰਚ ਤੱਕ ਬਿਜਲੀ ਬਿਲ ਭਰਨ ਦੀ ਤਾਰੀਖ ਸੀ ਪਰ ਜਿਨ੍ਹਾਂ ਉਪਭੋਗਤਾਵਾਂ ਨੇ ਬਿਲ ਨਹੀਂ ਭਰਿਆ ਸੀ, ਉਹ ਹੁਣ 20 ਅਪ੍ਰੈਲ ਤੱਕ ਭਰ ਸਕਦੇ ਹਨ।
ਅਜਿਹੇ ਵਿੱਚ ਉਨ੍ਹਾਂ ਉਪਭੋਗਤਾਵਾਂ ਦੇ ਕਨੈਕਸ਼ਨ ਵੀ ਨਹੀਂ ਕੱਟੇ ਜਾਣਗੇ ਨਾਲ ਹੀ 1 % ਐਡਿਸ਼ਨਲ ਰਿਬੇਟ ਆਨਲਾਇਨ ਬਿੱਲ ਭਰਨ ਵਾਲਿਆਂ ਨੂੰ ਦਿੱਤੀ ਜਾਵੇਗੀ। ਇੰਡਸਟਰੀ ਲਈ ਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦੋ ਮਹੀਨੀਆਂ ਤੱਕ ਕਿਸੇ ਵੀ ਤਰ੍ਹਾਂ ਦਾ ਫਿਕਸ ਚਾਰਜ ਨਹੀਂ ਲਿਆ ਜਾਵੇਗਾ।