Punjab Election 2027: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕਈ ਮੌਜੂਦਾ ਆਗੂਆਂ ਅਤੇ ਜਾਣੇ-ਪਛਾਣੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਜਾਰੀ ਕੀਤੀ ਸੂਚੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਅਹਿਮ ਹਲਕਿਆਂ ਲਈ ਵੀ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਪਹਿਲੇ 40 ਉਮੀਦਵਾਰਾਂ ਦੀ ਸੂਚੀ
1. ਬਟਾਲਾ – ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
2. ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ
3. ਅੰਮ੍ਰਿਤਸਰ ਦੱਖਣੀ – ਡਾ. ਇੰਦਰਬੀਰ ਸਿੰਘ ਨਿੱਝਰ
4. ਤਰਨਤਾਰਨ – ਹਰਮੀਤ ਸਿੰਘ ਸੰਧੂ
5. ਖੇਮਕਰਨ – ਸਰਵਣ ਸਿੰਘ ਧੁੰਨ
6. ਨਕੋਦਰ – ਇੰਦਰਜੀਤ ਕੌਰ ਮਾਨ
7. ਕਰਤਾਰਪੁਰ – ਬਲਕਾਰ ਸਿੰਘ
8. ਦਸੂਹਾ – ਕਰਮਬੀਰ ਸਿੰਘ ਘੁੰਮਣ
9. ਉੜਮੁੜ – ਜਸਵੀਰ ਸਿੰਘ ਰਾਜਾ ਗਿੱਲ
10. ਹੁਸ਼ਿਆਰਪੁਰ – ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
11. ਚੱਬੇਵਾਲ – ਇਸ਼ਾਂਕ ਕੁਮਾਰ ਚੱਬੇਵਾਲ
12. ਗੜ੍ਹਸ਼ੰਕਰ – ਜੈ ਕ੍ਰਿਸ਼ਨ ਸਿੰਘ ਰੌੜੀ
13. ਬਲਾਚੌਰ – ਸੰਤੋਸ਼ ਕਟਾਰੀਆ

14. ਰੂਪਨਗਰ – ਦਿਨੇਸ਼ ਚੱਢਾ
15. ਐੱਸ.ਏ.ਐੱਸ. ਨਗਰ – ਕੁਲਵੰਤ ਸਿੰਘ
16. ਫਤਹਿਗੜ੍ਹ ਸਾਹਿਬ – ਲਖਬੀਰ ਸਿੰਘ ਰਾਏ
17. ਅਮਲੋਹ – ਗੁਰਿੰਦਰ ਸਿੰਘ ਗੈਰੀ ਵੜਿੰਗ
18. ਸਮਰਾਲਾ – ਜਗਤਾਰ ਸਿੰਘ ਦਿਆਲਪੁਰਾ
19. ਲੁਧਿਆਣਾ ਪੂਰਬੀ – ਦਲਜੀਤ ਸਿੰਘ ਗਰੇਵਾਲ ਭੋਲਾ
20. ਆਤਮ ਨਗਰ – ਕੁਲਵੰਤ ਸਿੰਘ ਸਿੱਧੂ
21. ਲੁਧਿਆਣਾ ਕੇਂਦਰੀ – ਅਸ਼ੋਕ ਪਰਾਸ਼ਰ ਪੱਪੀ
22. ਲੁਧਿਆਣਾ ਪੱਛਮੀ – ਸੰਜੀਵ ਅਰੋੜਾ
23. ਲੁਧਿਆਣਾ ਉੱਤਰੀ – ਚੌਧਰੀ ਮਦਨ ਲਾਲ ਬੱਗਾ
24. ਪਾਇਲ – ਮਨਵਿੰਦਰ ਸਿੰਘ ਗਿਆਸਪੁਰਾ
25. ਨਿਹਾਲ ਸਿੰਘ ਵਾਲਾ – ਮਨਜੀਤ ਸਿੰਘ ਬਿਲਾਸਪੁਰ
26. ਬਾਘਾ ਪੁਰਾਣਾ – ਅੰਮ੍ਰਿਤਪਾਲ ਸਿੰਘ ਸੁਖਾਨੰਦ
27. ਮੋਗਾ – ਡਾ. ਅਮਨਦੀਪ ਕੌਰ ਅਰੋੜਾ
28. ਧਰਮਕੋਟ – ਦਵਿੰਦਰ ਜੀਤ ਸਿੰਘ ਲਾਡੀ ਢੋਸ
29. ਜਲਾਲਾਬਾਦ – ਜਗਦੀਪ ਕੰਬੋਜ ਗੋਲਡੀ
30. ਫਾਜ਼ਿਲਕਾ – ਨਰਿੰਦਰਪਾਲ ਸਿੰਘ ਸਾਵਨਾ

31. ਮੁਕਤਸਰ – ਜਗਦੀਪ ਸਿੰਘ ਕਾਕਾ ਬਰਾੜ
32. ਕੋਟਕਪੂਰਾ – ਕੁਲਤਾਰ ਸਿੰਘ ਸੰਧਵਾਂ
33. ਜੈਤੋ – ਅਮੋਲਕ ਸਿੰਘ
34. ਤਲਵੰਡੀ ਸਾਬੋ – ਬਲਜਿੰਦਰ ਕੌਰ
35. ਸਰਦੂਲਗੜ੍ਹ – ਗੁਰਪ੍ਰੀਤ ਸਿੰਘ ਬਨਾਵਾਲੀ
36. ਭਦੌੜ – ਲਾਭ ਸਿੰਘ ਉਗੋਕੇ
37. ਮਹਿਲ ਕਲਾਂ – ਕੁਲਵੰਤ ਸਿੰਘ ਪੰਡੋਰੀ
38. ਅਮਰਗੜ੍ਹ – ਜਸਵੰਤ ਸਿੰਘ ਗੱਜਣਮਾਜਰਾ
39. ਧੂਰੀ – ਭਗਵੰਤ ਮਾਨ
40. ਪਟਿਆਲਾ – ਅਜੀਤਪਾਲ ਸਿੰਘ ਕੋਹਲੀ
ਧੂਰੀ ਤੋਂ ਚੋਣ ਲੜਨਗੇ ਮੁੱਖ ਮੰਤਰੀ ਭਗਵੰਤ ਮਾਨ
ਇਸ ਸੂਚੀ ਵਿੱਚ ਸਭ ਤੋਂ ਵੱਧ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਦੀ ਧੂਰੀ ਤੋਂ ਉਮੀਦਵਾਰੀ ਨੂੰ ਲੈ ਕੇ ਹੋ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ, ਮੋਗਾ, ਅੰਮ੍ਰਿਤਸਰ, ਜਲੰਧਰ ਅਤੇ ਮਾਲਵਾ ਖੇਤਰ ਦੇ ਕਈ ਅਹਿਮ ਹਲਕਿਆਂ ਵਿੱਚ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਹਨ। ਪਾਰਟੀ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚੋਣਾਂ ਨੂੰ ਲੈ ਕੇ ਹਲਚਲ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਇਸ ਪਹਿਲੀ ਸੂਚੀ ਤੋਂ ਬਾਅਦ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਕੀ ਰਣਨੀਤੀ ਅਪਣਾਈ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

