ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ

TeamGlobalPunjab
1 Min Read

ਜਲੰਧਰ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਫਗਵਾੜਾ, ਦਾਖਾ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਪੈਣ ਦਾ ਕੰਮ ਸ਼ਾਮ ਦੇ 6 ਵਜੇ ਤੱਕ ਚੱਲੇਗਾ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

ਇਨ੍ਹਾਂ ਜ਼ਿਮਨੀ ਚੌਣਾਂ ਦੌਰਾਨ ਕਾਂਗਰਸ ਨੂੰ ਸਭ ਤੋਂ ਵੱਡੀ ਚੁਣੋਤੀ ਦਾਖਾ ਹਲਕੇ ‘ਚ ਮਿਲ ਰਹੀ ਹੈ। ਜੇਕਰ ਕਾਂਗਰਸ ਇੱਕ ਵੀ ਸੀਟ ਹਾਰਦੀ ਹੈ ਤਾਂ ਇਸ ਦਾ ਅਸਰ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 2022 ‘ਤੇ ਵੀ ਪਵੇਗਾ। ਇੱਥੇ ਕੈਪਟਨ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਦਾ ਮੁਕਾਬਲਾ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨਾਲ ਹੈ। ਦੱਸ ਦੇਈਏ ਮਨਪ੍ਰੀਤ ਸਿੰਘ ਇਆਲੀ ਸਥਾਨਕ ਵਾਸੀ ਹਨ ਤੇ ਲਗਾਤਾਰ ਹਲਕੇ ਵਿੱਚ ਰਹੇ ਹਨ, ਪਿਛਲੇ ਕਾਰਜਕਾਲ ਵਿੱਚ ਕੰਮ ਕਰਵਾਏ ਹਨ।

ਜ਼ਿਮਨੀ ਚੋਣਾਂ
ਹਲਕੇ – ਚਾਰ
ਪੋਲਿੰਗ ਬੂਥ – 920
ਉਮੀਦਵਾਰ – 33
ਵੋਟਰ – 7.68 ਲੱਖ

Share this Article
Leave a comment