ਸਿੱਖਿਆ ਵਿਭਾਗ ਵੱਲੋਂ ਘੱਟ ਦਾਖ਼ਲੇ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

Global Team
2 Min Read

ਚੰਡੀਗੜ੍ਹ: ਸਿੱਖਿਆ ਵਿਭਾਗ ਨੇ ਸੂਬੇ ’ਚ ਘੱਟ ਦਾਖ਼ਲੇ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਨੋਟਿਸ ਜਾਰੀ ਹੋਣ ਪਿੱਛੋਂ ਹੁਣ ਇਨ੍ਹਾਂ ਜ਼ਿਲ੍ਹਿਆਂ ਵਿਚ ਪੜਤਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਘੱਟ ਦਾਖ਼ਲਿਆਂ ਵਾਲੇ ਜ਼ਿਲ੍ਹਾ ਸਕੂਲ ਮੁਖੀਆਂ ਨੂੰ ਹੁਣ ਦਾਖ਼ਲਿਆਂ ਸਬੰਧੀ ਪੂਰੀ ਜਾਣਕਾਰੀ ਜਾਰੀ ਪ੍ਰੋਫ਼ਾਰਮੇ ’ਚ ਭਰ ਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਦਫ਼ਤਰ ਸਕੱਤਰ, ਸਕੂਲ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਪੱਧਰ ’ਤੇ ਦੁਬਾਰਾ ਪ੍ਰਾਪਤ ਹੋਏ ਅੰਕੜਿਆਂ ਤੋਂ ਬਾਅਦ ਸੂਬਾ ਪੱਧਰ ’ਤੇ ਵਧੀ ਐਨਰੋਲਮੈਂਟ ਦਾ ਮਿਲਾਨ ਕਰੇਗਾ। ਆਪਣੇ ਪੱਤਰ ਵਿਚ ਸਿੱਖਿਆ ਵਿਭਾਗ ਦੀ ਸ਼ਾਖਾ 4 ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਹੈ ਕਿ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਦੀ ਧਾਰਾ 10 ਤਹਿਤ ਜਿਹੜੇ ਸਕੂਲ ਮੁੱਖੀਆਂ ਨੂੰ ਘੱਟ ਦਾਖ਼ਲਿਆਂ ਕਾਰਨ ਨੋਟਿਸ ਜਾਰੀ ਹੋਏ ਸਨ ਉਹ ਹਫ਼ਤੇ ਦੇ ਅੰਦਰ ਪ੍ਰੋਫ਼ਾਰਮੇ ’ਚ ਦਰਜ ਦਾਖ਼ਲਿਆਂ ਦੇ ਵੇਰਵੇ ਭੇਜਣਗੇ।

ਜਿਕਰਯੋਗ ਹੈ ਕਿ ਪੰਜਾਬ ਵਿਚ 15 ਜ਼ਿਲ੍ਹਿਆਂ ‘ਚ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਵਿਚ ਦਾਖ਼ਲੇ ਘੱਟ ਹੋਏ ਸਨ ਜਦੋਂਕਿ 12 ਜ਼ਿਲ੍ਹਿਆਂ ਵਿਚ ਸੈਕੰਡਰੀ ਜਮਾਤਾਂ ਦੇ ਦਾਖ਼ਲੇ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਹੋਏ। ਨਤੀਜਾ ਇਹ ਰਿਹਾ ਕਿ ਸੂਬੇ ‘ਚ 10 ਫ਼ੀਸਦੀ ਵੱਧ ਦਾਖ਼ਲੇ ਕਰਨ ਦਾ ਟੀਚਾ ਪੂਰਾ ਨਾ ਹੋ ਸਕਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment