ਜਲੰਧਰ ‘ਚ ਕੋਰੋਨਾ ਦੇ 5 ਨਵੇਂ ਮਾਮਲੇ, ਸੂਬੇ ‘ਚ ਮਰੀਜ਼ਾਂ ਦਾ ਅੰਕੜਾ 250 ਪਾਰ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ। ਪਟਿਆਲਾ, ਜਲੰਧਰ ਵਿੱਚ 5-5 ਨਵੇਂ ਪਾਜ਼ਿਟਿਵ ਕੇਸ ਦੇ ਨਾਲ ਮੰਗਲਵਾਰ ਨੂੰ ਸੂਬੇ ਵਿੱਚ ਕੋਰੋਨਾ ਪੀਡ਼ਤਾਂ ਦੀ ਗਿਣਤੀ ਵਧਕੇ 256 ‘ਤੇ ਪਹੁੰਚ ਗਈ। ਹਾਲਾਂਕਿ 24 ਘੰਟੇ ਦੇ ਦੌਰਾਨ 11 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖਬਰ ਹੈ।

ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਹੁਣ ਤੱਕ 7355 ਸ਼ੱਕੀ ਲੋਕਾਂ ਦੇ ਸੈਂਪਲ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ‘ਚੋਂ 6769 ਲੋਕਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਜਦਕਿ 335 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਸੂਬੇ ਦੇ ਵੱਖ- ਵੱਖ ਹਸਪਤਾਲਾਂ ਵਿੱਚ ਇਸ ਸਮੇਂ 186 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਿਨ੍ਹਾਂ ‘ਚੋਂ 1 ਮਰੀਜ਼ ਵੈਤਿਲੇਟਰ ‘ਤੇ ਅਤੇ 1 ਮਰੀਜ ਆਕਸੀਜਨ ਸਪੋਰਟ ‘ਤੇ ਹੈ। ਸੂਬੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। 24 ਘੰਟੇ ਦੌਰਾਨ ਠੀਕ ਹੋਏ 11 ਮਰੀਜਾਂ ਵਿੱਚ ਕਪੂਰਥਲਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ 1-1, ਜਲੰਧਰ ਦੇ 2 ਅਤੇ ਮੁਹਾਲੀ ਦੇ 6 ਮਰੀਜ਼ ਹਨ। ਉਧਰ ਜਿਹੜੇ 10 ਲੋਕ ਮੰਗਲਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਇਹ ਸਾਰੇ ਪਹਿਲਾਂ ਤੋਂ ਪੀੜਤਾਂ ਦੇ ਕਰੀਬੀ ਹਨ।

Share this Article
Leave a comment