ਪੰਜਾਬ ਕਾਂਗਰਸ ਜਲਦ ਹੋਵੇਗੀ ਇਕਜੁੱਟ: ਵੇਰਕਾ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਜਲਦੀ ਹੀ ਕਾਂਗਰਸ ਵਿੱਚ ਇਕਜੁੱਟਤਾ ਨਜ਼ਰ ਆਵੇਗੀ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਕੇਂਦਰੀ ਹਾਈਕਮਾਂਡ ਨੂੰ ਮਿਲਣ ਜਾਣਗੇ, ਕਿਉਂਕਿ ਹੁਣ ਹਾਈਕਮਾਂਡ ਨੇ ਸਾਰੇ ਪੱਖ ਸੁਣ ਲਏ ਹਨ ਅਤੇ ਹਾਈਕਮਾਂਡ ਜਲਦੀ ਸਾਰੇ ਪੱਖਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦਾ ਅੰਦਰੂਨੀ ਮਸਲਾ ਸੁਲਝਾਅ ਦੇਵੇਗੀ।

ਰਾਹੁਲ ਗਾਂਧੀ ਵਲੋਂ ਕੈਪਟਨ ਨਾਲ ਮੁਲਾਕਾਤ ਨਾਂ ਕਰਨ ਅਤੇ ਸੋਨੀਆ ਗਾਂਧੀ ਵਲੋਂ ਕੈਪਟਨ ਨੂੰ ਸਮਾਂ ਨਾਂ ਦੇਣ ਦੇ ਮਾਮਲੇ ਬਾਰੇ ਪੁੱਛੇ ਜਾਣ ‘ਤੇ ਵੇਰਕਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹਾਈਕਮਾਂਡ ਨੂੰ ਇਸ ਕਾਰਨ ਨਹੀਂ ਸਨ ਮਿਲ ਸਕੇ ਕਿਉਂਕਿ ਹਾਈਕਮਾਂਡ ਨੇ ਦੂਸਰੀਆਂ ਧਿਰਾਂ ਦੇ ਪੱਖ ਜਾਣਨੇ ਸਨ।

ਵੇਰਕਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਬਿਜਲੀ ਸਬੰਧੀ ਕੀਤੇ ਐਲਾਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਦਿੱਲੀ ‘ਚ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਬਿਜਲੀ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੇ ਨਾਅਰਿਆਂ ਪਿੱਛੇ ਨਹੀਂ ਲੱਗਣਗੇ ਅਤੇ ਲੋਕਾਂ ਨੂੰ ਪੰਜਾਬ ਕਾਂਗਰਸ ਦਿੱਲੀ ਦੀ ਸਹੀ ਪੁਜ਼ੀਸ਼ਨ ਤੋਂ ਵੀ ਜਾਣੂ ਕਰਵਾਏਗੀ।

- Advertisement -

Share this Article
Leave a comment