ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ ਬੀਤੀ ਚਾਰ ਮਾਰਚ ਨੂੰ ਇਟਲੀ ਤੋਂ ਵਾਇਆ ਦਿੱਲੀ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪੁੱਜੇ ਹੁਸ਼ਿਆਰਪੁਰ ਵਾਸੀ ਪਿਤਾ – ਪੁੱਤ ‘ਚੋਂ ਪਿਤਾ ਦੀ ਕੋਰੋਨਾਵਾਇਰਸ ਦੀ ਜਾਂਚ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਉਸ ਦੇ ਪੁੱਤ ਦੀ ਰਿਪੋਰਟ ਨੇਗੇਟਿਵ ਆਈ ਹੈ। ਦੋਵੇਂ ਪਿਤਾ ਪੁੱਤ ਇਸ ਸਮੇਂ ਗੁਰੁ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਹਨ। ਸਿਹਤ ਵਿਭਾਗ ਨੇ ਪਹਿਲਾਂ ਇਨ੍ਹਾਂ ਦਾ ਸੈਂਪਲ ਜਾਂਚ ਲਈ ਏਮਸ ਦਿੱਲੀ ਭੇਜਿਆ ਸੀ, ਜਿੱਥੇ ਦੋਵਾਂ ਨੂੰ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਸੀ।
ਸੋਮਵਾਰ ਸ਼ਾਮ ਪੁਣੇ ਤੋਂ ਆਈ ਰਿਪੋਰਟ ਵਿੱਚ ਪਿਤਾ ਨੂੰ ਪਾਜ਼ਿਟਿਵ ਦੱਸਿਆ ਗਿਆ ਹੈ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਵਿੱਚ ਹੁਣ ਤੱਕ 52 ਹਜ਼ਾਰ 953 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਇਸ ਵਿੱਚ ਸੱਤ ਸ਼ੱਕੀ ਮਰੀਜ ਮਿਲੇ ਹਨ , ਜਿਨ੍ਹਾਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ।