ਮੁੱਖ ਮੰਤਰੀ ਦਾ ਅਫ਼ਸਰਾਂ ਦੀ ਹੜਤਾਲ ਨੂੰ ਲੈ ਕੇ ਸਖ਼ਤ ਨਿਰਦੇਸ਼, ਕਿਹਾ 2 ਵਜੇ ਤੱਕ ਡਿਊਟੀ ‘ਤੇ ਆਓ, ਨਹੀਂ ਤਾਂ…

Prabhjot Kaur
2 Min Read

ਚੰਡੀਗੜ੍ਹ: ਹੜਤਾਲ ‘ਤੇ ਗਏ ਅਫ਼ਸਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਅਫ਼ਸਰ ਸਮੂਹੀਕ ਛੁੱਟੀ ਯਾਨੀ ਹੜਤਾਲ ‘ਤੇ ਗਏ ਹਨ। ਉਹ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਕਰਨ ਲੈਣ ਨਹੀਂ ਤਾਂ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇਕਰ ਹੜਤਾਲੀ ਅਫ਼ਸਰ ਦਫ਼ਤਰਾਂ ‘ਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।

ਲੁਧਿਆਣਾ ਦੇ ਆਰਟੀਏ ਨਰੇਂਦਰ ਸਿੰਘ ਧਾਲੀਵਾਲ ਨੂੰ ਵਿਜੀਲੈਂਸ ਬਿਉਰੋ ਨੇ ਰਿਸ਼ਵਤਖੋਰੀ ਮਾਮਲੇ ‘ਚ 6 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀਸੀਐਸ ਅਫ਼ਸਰ ਨਰੇਂਦਰ ਸਿੰਘ ਧਾਲੀਵਾਲ ‘ਤੇ ਇਲਜ਼ਾਮ ਹਨ ਕਿ ਉਹ ਟ੍ਰਾਂਸਪੋਟਰਾਂ ਤੋਂ ਮਹੀਨਾ ਵਸੂਲੀਜ ਕਰਦੇ ਸਨ। ਟ੍ਰਾਂਸਪੋਟਰ ਅਫ਼ਸਰ ਨੂੰ ਹਰ ਮਹੀਨੇ ਪੈਸੇ ਪਹੁੰਚਾਉਂਦੇ ਸਨ ਤੇ ਇਸ ਬਦਲੇ ਨਰੇਂਦਰ ਸਿੰਘ ਇਹਨਾਂ ਦੇ ਚਲਾਨ ਨਹੀਂ ਕੱਟਦੇ ਸਨ। ਇਸ ਸਕੈਮ ਵਿੱਚ ਆਰ.ਟੀ.ਏ ਕਾਂਸਟੇਬਲ ਬਹਾਦਰ ਸਿੰਘ ਵਸੂਲੀ ਵਾਲੇ ਪੈਸੇ ਇਕੱਠੇ ਕਰਦਾ ਸੀ। ਵਿਜੀਲੈਂਸ ਨੇ ਬਹਾਦਰ ਸਿੰਘ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲਦੇ ਹੋਏ ਰਿਸ਼ਵਤ ਵਾਲੇ 2.30 ਲੱਖ ਰੁਪਏ ਵੀ ਵਿਜੀਲੈਂਸ ਸਾਹਮਣੇ ਪੇਸ਼ ਕਰ ਦਿੱਤੇ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਬਹਾਦੁਰ ਸਿੰਘ ਨੂੰ ਸਰਕਾਰੀ ਗਵਾਹ ਬਣਾਇਆ ਹੈ।

ਇਸੇ ਅਫ਼ਸਰ ਨਰੇਂਦਰ ਸਿੰਘ ਧਾਲੀਵਾਲ ਦੇ ਹੱਕ ‘ਚ ਹੁਣ ਪੀ.ਸੀ.ਐਸ ਤੇ ਆਈ.ਏ.ਐਸ ਅਧਿਕਾਰੀ ਨਿੱਤਰੇ ਹਨ ਤੇ ਸਰਕਾਰ ਨੂੰ ਧਾਲੀਵਾਲ ਖਿਲਾਫ਼ ਕੀਤੀ ਕਾਰਵਾਈ ਖ਼ਤਮ ਕਰਨ ਤੇ ਵਿਜੀਲੈਂਸ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕਰਨ ਕਹਿ ਰਹੇ ਹਨ। ਜਿਸ ਤਹਿਤ ਸਾਰੇ ਅਫ਼ਸਰ ਹੁਣ 13 ਜਨਵਰੀ ਤੱਕ ਸਮੁਹੀਕ ਛੁੱਟੀ ‘ਤੇ ਹਨ ਤੇ ਇਸੇ ਵਿਚਾਲੇ ਸਰਕਾਰ ਨੇ ਹੁਣ ਹੜਤਾਲੀ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਪਹਿਰ 2 ਵਜੇ ਤੱਕ ਡਿਊਟੀ ‘ਤੇ ਵਾਪਸ ਆਓ ਨਹੀਂ ਤਾਂ ਸਸਪੈਂਡ ਕਰ ਦਿੱਤਾ ਜਾਵੇਗਾ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment