ਕੇਜਰੀਵਾਲ ਦੀ ਧੀ ਦੇ ਮੰਗਣੀ ਸਮਾਗਮ ‘ਚ ਭਗਵੰਤ ਮਾਨ ਦੇ ਭੰਗੜੇ ਨੇ ਬੰਨ੍ਹਿਆ ਰੰਗ

Global Team
2 Min Read

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦੀ ਮੰਗਣੀ ਵੀਰਵਾਰ ਰਾਤ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਹੋਈ। ਇਸ ਮੌਕੇ ਤੇ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਨਾਲ ਸਟੇਜ ‘ਤੇ ਨੱਚ ਕੇ ਸਮਾਗਮ ‘ਚ ਰੌਣਕ ਬਣਾ ਦਿੱਤੀ।

ਸਮਾਗਮ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਕੇਜਰੀਵਾਲ ਜੋੜਾ ਫਿਲਮ ‘ਪੁਸ਼ਪਾ-2’ ਦੇ ਗੀਤ ‘ਅੰਗਾਰੋਂ ਕਾ ਅੰਬਰ ਸਾ ਲੱਗਤਾ ਹੈ ਮੇਰਾ ਸਾਮੀ’ ‘ਤੇ ਨੱਚਦੇ ਦਿਖਾਈ ਦਿੱਤੇ। ਇਸੇ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ‘ਨੱਚੀ ਜੋ ਸਾਡੇ ਨਾਲ’ ਗੀਤ ‘ਤੇ ਭੰਗੜਾ ਪਾ ਕੇ ਸਮਾਂ ਬੰਨ੍ਹ ਲਿਆ। ਇਹ ਪਲ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਹਰਸ਼ਿਤਾ ਦੀ ਮੰਗਣੀ ਸੰਭਵ ਜੈਨ ਨਾਲ ਹੋਈ ਹੈ। ਇਹ ਸਮਾਗਮ ਨਿੱਜੀ ਰਿਹਾ ਅਤੇ ਇਸ ਵਿੱਚ ਕੇਵਲ ਪਰਿਵਾਰਕ ਮੈਂਬਰ ਅਤੇ AAP ਦੇ ਕੁਝ ਚੋਣਵੇਂ ਆਗੂ ਹੀ ਸ਼ਾਮਿਲ ਹੋਏ। ਭਗਵੰਤ ਮਾਨ ਦੇ ਨਾਲ ਕੁਝ ਹੋਰ ਮੰਤਰੀ ਵੀ ਸਮਾਗਮ ਵਿੱਚ ਹਾਜ਼ਰ ਸਨ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਕਪੂਰਥਲਾ ਹਾਊਸ, ਦਿੱਲੀ ਵਿੱਚ ਇੱਕ ਹੋਰ ਨਿੱਜੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਬਾਰੇ ਪਰਿਵਾਰ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment