ਪੰਜਾਬ ‘ਚ ਜਨਮੇ ਸਿੱਖ ਡਾਕਟਰ ਅਮਰੀਕੀ ਫੌਜ ‘ਚ ਕੈਪਟਨ ਵਜੋਂ ਨਿਯੁਕਤ

TeamGlobalPunjab
2 Min Read

ਕੈਲੀਫੋਰਨੀਆ: ਪੰਜਾਬ ‘ਚ ਜਨਮੇ ਸਿੱਖ ਮੈਡੀਕਲ ਸਪੈਸ਼ਲਿਸਟ ਡਾ.ਕਰਮਿੰਦਰ ਸਿੰਘ ਨੂੰ ਅਮਰੀਕੀ ਫੌਜ ‘ਚ ਬਤੌਰ ਕੈਪਟਨ ਨਿਯੁਕਤ ਕੀਤਾ ਗਿਆ ਹੈ। ਡਾ.ਕਰਮਿੰਦਰ ਸਿੰਘ ਅਮਰੀਕੀ ਫੌਜ ਵਿਚ ਕੈਪਟਨ ਵਜੋਂ ਸੇਵਾ ਨਿਭਾਉਣ ਵਾਲੇ ਦੂਜੇ ਸਿੱਖ ਡਾਕਟਰ ਬਣ ਗਏ ਹਨ।

ਇਸ ਤੋਂ ਪਹਿਲਾਂ 36-ਸਾਲਾ ਡਾਕਟਰ, ਯੂਐਸ ਦੀ ਆਰਮਡ ਫੋਰਸ ਵਿਚ ਦਸਤਾਰਧਾਰੀ ਸਿੱਖ ਸੀਨੀਅਰ ਅਫਸਰਾਂ ‘ਚੋਂ ਇਕ ਹਨ।

ਡਾ.ਕਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਸਿੱਖ ਪਰਿਵਾਰ ‘ਚ ਜਨਮ ਲੈ ਕੇ ਅਮਰੀਕੀ ਫੌਜ ‘ਚ ਭਰਤੀ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਯੂਐਸ ਦੀ ਫੌਜ ‘ਚ ਭਰਤੀ ਹੋਣ ਦੀ ਪ੍ਰਕਿਰਿਆ ਵਾਰੇ ਸਿੰਘ ਨੇ ਦੱਸਦਿਆਂ ਕਿਹਾ ਕਿ ਫੌਜ ‘ਚ ਕੈਪਟਨ ਦੇ ਪੱਧਰ ‘ਤੇ ਚੋਣ ਲਈ ਕਈ ਮਾਪਦੰਡ ਹੁੰਦੇ ਹਨ, ਜਿਸ ਵਿਚ ਸਿੱਖਿਆ ਅਤੇ ਪੇਸ਼ੇਵਰ ਸਿਖਲਾਈ, ਅਗਵਾਈ ਅਤੇ ਪ੍ਰਬੰਧਨ ਦੇ ਹੁਨਰ ਸ਼ਾਮਲ ਹਨ। ਕਰਮਿੰਦਰ ਸਿੰਘ ਨੇ ਕਿਹਾ, “ਭਾਵੇਂ ਇਹ ਰਸਤਾ ਸੌਖਾ ਨਹੀਂ ਸੀ, ਮੈਂ ਆਪਣੀ ਪੂਰੀ ਸਮਰੱਥਾ ਅਨੁਸਾਰ ਦੇਸ਼ ਦੀ ਸੇਵਾ ਕਰਨ ਲਈ ਫੌਜ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।

- Advertisement -

ਡਾ.ਕਰਮਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਸਾਹਨੀ ਪਟਿਆਲਾ ਵਿੱਚ ਇਕ ਕਪੜਾ ਵਪਾਰੀ ਹਨ। ਪਟਿਆਲਾ ‘ਚ ਜਨਮੇ ਕਰਮਿੰਦਰ ਸਿੰਘ 2013 ‘ਚ ਅਮਰੀਕਾ ਚਲੇ ਗਏ ਸਨ। 2017 ਵਿੱਚ, ਸਿੰਘ ਨੇ ਕੈਲੀਫੋਰਨੀਆ ‘ਚ ਹੈਲਥ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ‘ਚ ਐਮਬੀਏ ਕੀਤੀ।
ਹੁਣ ਜਦੋਂ ਤੱਕ ਡਾਕਟਰ ਆਪਣੀ ਪਲਮਨਰੀ ਮੈਡਿਸਿਨ ਦੀ ਡਿਗਰੀ ਪੂਰੀ ਨਹੀਂ ਕਰਦੇ ਉਦੋਂ ਤੱਕ ਉਨ੍ਹਾਂ ਨੂੰ ਦੇਸ਼ ਦੇ ਅੰਦਰ ਨਿਯੁਕਤ ਕੀਤਾ ਜਾਵੇਗਾ, ਫਿਰ ਬਾਅਦ ਵਿੱਚ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

Share this Article
Leave a comment