5ਵੀਂ, 8ਵੀਂ ਤੇ 10ਵੀਂ ਜਮਾਤ ਦੇ ਨਤੀਜੇ ਐਲਾਨਣ ਦੀ ਤਿਆਰੀ, ਨੰਬਰਾਂ ਦੀ ਥਾਂ ਦਿੱਤੇ ਜਾ ਸਕਦੇ ਗਰੇਡ !

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਸ‍ਕੂਲ ਪ੍ਰੀਖਿਆਵਾਂ ਦੇ ਨਤੀਜੇ ਜਲ‍ਦ ਹੀ ਜਾਰੀ ਕੀਤੇ ਜਾ ਸਕਦੇ ਹਨ। ਇਸ ਵਾਰ ਪੰਜਵੀਂ, ਅਠਵੀਂ ਅਤੇ ਦਸਵੀਂ ਜਮਾਤ ਵੀ ਨਾਂ ਮੈਰਿਟ ਲਿਸਟ ਜਾਰੀ ਹੋਵੇਗੀ ਅਤੇ ਨਾਂ ਹੀ ਅੰਕਾਂ ਵਿੱਚ ਨੰਬਰ ਪਤਾ ਚੱਲ ਸਕਣਗੇ। ਸੀਬੀਐਸਈ ਦੀ ਤਰਜ ‘ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਗਰੇਡ ਵਿੱਚ ਨਤੀਜੇ ਐਲਾਨ ਕਰਨ ਦੀ ਤਿਆਰੀ ਵਿੱਚ ਹੈ। ਇਸਦੀ ਸਿਫਾਰਿਸ਼ ਸਿੱਖਿਆ ਵਿਭਾਗ ਦੀ ਚਾਰ ਮੈਂਬਰੀ ਕਮੇਟੀ ਨੇ ਕੀਤੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ 15 ਮਈ ਨੂੰ ਵੀਡੀਓ ਕਾਂਫਰੰਸਿੰਗ ਜ਼ਰੀਏ ਬੈਠਕ ਕਰ ਪ੍ਰੀਖਿਆ ਨਤੀਜੇ ਨੂੰ ਲੈ ਕੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਚਾਰ ਮੈਂਬਰੀ ਕਮੇਟੀ ਬਣਾਈ ਗਈ। ਕਮੇਟੀ ਵਿੱਚ ਪੰਜਾਬ ਐਸਸੀਈਆਰਟੀ ਡਾਇਰੈਕਟਰ, ਰਿਟਾਇਰਡ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ( ਅੰਮ੍ਰਿਤਸਰ ) ਸਲਵਿੰਦਰ ਸਿੰਘ , ਰਿਟਾਇਰਡ ਹੈੱਡ ਮਾਸਟਰ ( ਸੰਗਰੂਰ ) ਕੁਲਦੀਪ ਸਿੰਘ ਅਤੇ ਡੀਏਵੀ ਪਬਲਿਕ ਸਕੂਲ ਸਮਾਣਾ ( ਪਟਿਆਲਾ ) ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਸ਼ਾਮਲ ਸਨ। ਕਮੇਟੀ ਨੇ ਪੰਜਵੀਂ, ਅਠਵੀਂ ਅਤੇ ਦਸਵੀਂ ਦੇ ਨਤੀਜੇ ਐਲਾਨ ਕਰਨ ਸਬੰਧੀ ਆਪਣੀ ਸਿਫਾਰਿਸ਼ ਸੌਂਪ ਦਿੱਤੀ ਹੈ।

ਕਮੇਟੀ ਨੇ ਕਿਹਾ ਹੈ ਕਿ ਕੋਰੋਨਾ ਦੇ ਕਾਰਨ ਲਾਗੂ ਕਰਫਿਊ ਅਤੇ ਲਾਕਡਾਉਨ ਕਾਰਨ ਮਾਰਚ ਵਿੱਚ ਪੰਜਵੀਂ ਜਮਾਤ ਦੇ ਪੰਜ ‘ਚੋਂ ਤਿੰਨ ਪੇਪਰ ਹੀ ਹੋ ਸਕੇ ਸਨ। ਪ੍ਰੀਖਿਆ ਨਤੀਜੇ ਵਿਦਿਆਰਥੀਆਂ ਵੱਲੋਂ ਵਿਸ਼ੇ ਅਨੁਸਾਰ ਪ੍ਰਾਪਤ ਸੀਸੀਈ ਦੇ ਅੰਕਾਂ ਨੂੰ ਅਨੁਪਾਤਕ ਰੂਪ ਵਿੱਚ ਵਧਾਉਂਦੇ ਹੋਏ ਐਲਾਨ ਕੀਤਾ ਜਾਵੇ। ਇਸ ਦੇ ਨਾਲ ਹੀ ਨੰਬਰ ਨਾਂ ਦੇ ਕੇ ਗਰੇਡ ਦਿੱਤਾ ਜਾਵੇਗਾ ਅਤੇ ਮੈਰਿਟ ਸੂਚੀ ਨਹੀਂ ਬਣਾਈ ਜਾਵੇਗੀ।

Share this Article
Leave a comment