ਬੰਬੀਹਾ ਗਰੁੱਪ ਦਾ ਵਾਂਟੇਡ ਗੈਂਗਸਟਰ ਨੀਰਜ ਚਸਕਾ ਗ੍ਰਿਫਤਾਰ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਟ (AGTF) ਨੇ ਨੀਰਜ ਚਸਕਾ ਨੂੰ ਕਾਬੂ ਕਰ ਲਿਆ ਹੈ। ਨੀਰਜ ਚਸਕਾ ਉਹੀ ਮੁਲਜ਼ਮ ਹੈ, ਜਿਸ ਨੇ ਚੰਡੀਗੜ੍ਹ ਦੇ ਪਲੇਅਬੁਆਏ ਡਿਸਕੋ ਵਿੱਚ ਗੁਰਲਾਲ ਬਰਾੜ ਦਾ ਕਤਲ ਕੀਤਾ ਸੀ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਭਰਾ ਸੀ। ਨੀਰਜ ਚਸਕਾ ‘ਤੇ ਪੰਜਾਬ ਸਣੇ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ।

ਨੀਰਜ ਚਸਕਾ ਦੀ ਗ੍ਰਿਫਤਾਰੀ ਨੂੰ ਲੈ ਕੇ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਪੋਸਟ ਕਰਕੇ ਲਿਖਿਆ ਕਿ ਸਾਡੇ ਸਾਥੀ ਨੀਰਜ ਚਸਕਾ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ, ਉਸ ਦਾ ਨਾਂ ਤਾਂ ਐਨਕਾਊਂਟਰ ਕੀਤਾ ਜਾਵੇ ਅਤੇ ਨਾਂ ਹੀ ਉਸ ਨਾਲ ਧੱਕਾ-ਮੁੱਕੀ ਕੀਤੀ ਜਾਵੇ, ਨਹੀਂ ਤਾਂ ਇਸ ਦਾ ਨਤੀਜਾ ਭੁਗਤਣਾ ਪਵੇਗਾ।

ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਇੱਕ ਅਪਰਾਧਿਕ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਖਰੌੜ ਤੋਂ ਵੀ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕਰੇਗੀ। ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਖਰੌੜ ਤੋਂ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment