ਕੋਰੋਨਾ ਖਿਲਾਫ ਜੰਗ ‘ਚ ਨਿੱਤਰੇ ਪੱਤਰਕਾਰਾਂ ਲਈ ਕੈਪਟਨ ਨੇ ਕੀਤਾ ਵੱਡਾ ਐਲਾਨ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਫਰੰਟਲਾਈਨ ‘ਤੇ ਕੰਮ ਕਰ ਰਹੇ ਪੱਤਰਕਾਰਾਂ ਲਈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਪੱਤਰਕਾਰਾਂ ਨੂੰ ਹੁਣ ਦਸ ਲੱਖ ਰੁਪਏ ਬੀਮਾ ਕਵਰ ਦੇਵੇਗੀ, ਇਹ ਪੈਸੇ ਐਕਸ ਗ੍ਰੇਸਨ ਰਾਸ਼ੀ ‘ਚੋਂ ਜਾਰੀ ਕੀਤੇ ਜਾਣਗੇ।

ਕੋਰੋਨਾ ਵਾਇਰਸ ਦੇ ਖਿਲਾਫ ਜੰਗ ‘ਚ ਜਿੱਥੇ ਡਾਕਟਰ ਅਤੇ ਪੁਲਿਸ ਵਾਲੇ ਲੱਗੇ ਹੋਏ ਹਨ ਤਾਂ ਪੱਤਰਕਾਰ ਵੀ ਮੋਹਰੀ ਹੋ ਕੇ ਇਸ ਲੜਾਈ ਦਾ ਹਿੱਸਾ ਬਣੇ ਹਨ। ਕਈ ਪੱਤਰਕਾਰਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਵੀ ਹੋਈ ਹੈ ਅਤੇ ਕਾਫੀ ਪੱਤਰਕਾਰ ਜਿਹੜੇ ਫੀਲਡ ਵਿੱਚ ਹਨ ਜਾਂ ਦਫ਼ਤਰਾਂ ‘ਚ ਕੰਮ ਕਰ ਰਹੇ ਹਨ ਉਹ ਵੀ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ।

ਇਸੇ ਖਤਰੇ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਦਸ ਲੱਖ ਰੁਪਏ ਬੀਮਾ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੇ ਕੋਰੋਨਾ ਦੇ ਮੌਜੂਦਾ ਹਾਲਾਤ ਵਿਚ ਸਭ ਤੱਕ ਖਬਰਾਂ ਪਹੁੰਚਾਉਣ ਲਈ ਜ਼ਿਆਦਾ ਵੱਡੀ ਭੂਮਿਕਾ ਅਦਾ ਕੀਤੀ ਹੈ। ਅਸੀਂ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਪੱਤਰਕਾਰ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਅਸੀਂ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦੇਵਾਂਗੇ। ਅਸੀਂ ਸਾਰੇ ਪੱਤਰਕਾਰਾਂ ਦੇ ਬਹਾਦਰੀ ਤੇ ਮਿਹਨਤ ਨਾਲ ਕੰਮ ਕਰਨ ‘ਤੇ ਧੰਨਵਾਦ ਕਰਦੇ ਹਾਂ।

ਦਸ ਦਈਏ ਬੀਤੇ ਦਿਨੀਂ ਪਟਿਆਲਾ ਦੇ 27 ਸਾਲਾ ਫੋਟੋ ਜਨਰਲਿਸਟ ਜੈ ਦੀਪ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ, ਜੈ ਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ।

Share this Article
Leave a comment