ਵੈੱਬ ਸੀਰੀਜ਼ ‘ਮਿਰਜ਼ਾਪੁਰ’ ‘ਤੇ ਵੀ ਛਾਏ ਕਾਲੇ ਬੱਦਲ

TeamGlobalPunjab
2 Min Read

ਨਿਊਜ਼ ਡੈਸਕ –  ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ ‘ਤਾਂਡਵ’ ਲਗਾਤਾਰ ਵਿਵਾਦਾਂ ‘ਚ ਘਿਰ ਰਹੀ ਹੈ। ‘ਤਾਂਡਵ’ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ‘ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਬਾਅਦ ‘ਤਾਂਡਵ’ ਦੇ ਨਿਰਮਾਤਾ-ਨਿਰਦੇਸ਼ਕ, ਲੇਖਕ ਤੇ ਹੋਰਨਾਂ ਖਿਲਾਫ ਲਖਨਾਉ ਦੇ ਹਜ਼ਰਤਗੰਜ ਕੋਤਵਾਲੀ ‘ਚ ਐਫਆਈਆਰ ਦਰਜ ਕੀਤੀ ਗਈ ਹੈ।

ਉਧਰ ਤਾਂਡਵ ਤੋਂ ਬਾਅਦ ਹੁਣ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦੇ ਕਾਰਜਕਾਰੀ ਨਿਰਮਾਤਾ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਭੌਮਿਕ ਗੌਂਡਲਿਆ ਤੇ ਐਮਾਜ਼ਾਨ ਪ੍ਰਾਈਮ ਵੀਡੀਓ ਖਿਲਾਫ ਮਿਰਜ਼ਾਪੁਰ ਦੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ। ਮਿਰਜ਼ਾਪੁਰ ‘ਤੇ ਧਾਰਾ 295-ਏ, 504, 505, 34 ਤੇ 67 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤ ‘ਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ‘ਮਿਰਜ਼ਾਪੁਰ’ ਵੈੱਬ ਸੀਰੀਜ਼ ਨੇ ਲੋਕਾਂ ਦੀਆਂ ਧਾਰਮਿਕ, ਸਮਾਜਿਕ ਤੇ ਖੇਤਰੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਤੋਂ ਇਲਾਵਾ ਮਿਰਜ਼ਾਪੁਰ ‘ਚ ਅਪਮਾਨਜਨਕ ਤੇ ਗੈਰਕਾਨੂੰਨੀ ਸੰਬੰਧ ਦਰਸਾਏ ਗਏ ਹਨ ਜੋ ਸਮਾਜ ਨੂੰ ਸਹੀ ਸੰਦੇਸ਼ ਨਹੀਂ ਦਿੰਦੇ। ਇਸ ਤੋਂ ਇਲਾਵਾ ਵੈੱਬ ਸੀਰੀਜ਼ ‘ਤੇ ਮਿਰਜ਼ਾਪੁਰ ਦੇ ਅਕਸ ਨੂੰ ਵਿਗਾੜਨ ਦਾ ਵੀ ਦੋਸ਼ ਲਾਇਆ ਗਿਆ ਹੈ।

ਦੱਸ ਦਈਏ  ਇਸ ਤੋਂ ਪਹਿਲਾਂ ਵੀ, ‘ਮਿਰਜ਼ਾਪੁਰ’ ਆਪਣੀ ਕੰਨਟੈਂਟ ਨੂੰ ਲੈ ਕੇ ਵਿਵਾਦਾਂ ‘ਚ ਰਹੀ ਹੈ। ਕੁਝ ਸਮਾਂ ਪਹਿਲਾਂ, ਮਿਰਜ਼ਾਪੁਰ ਦੇ ਇਕ ਨੌਜਵਾਨ ਨੇ ਇਸ ਵੈੱਬ ਸੀਰੀਜ਼ ਵਿਰੁੱਧ ਪੁਲਿਸ ਸ਼ਿਕਾਇਤ ਕੀਤੀ ਸੀ। ਨੌਜਵਾਨ ਨੇ ਇਲਜ਼ਾਮ ਲਾਇਆ ਸੀ ਕਿ ਇੱਕ ਇੰਟਰਵਿਊ ਦੌਰਾਨ ਜਦੋਂ ਉਸ ਨੇ ਦੱਸਿਆ ਕਿ ਉਹ ਮਿਰਜ਼ਾਪੁਰ ਦਾ ਵਸਨੀਕ ਹੈ ਤਾਂ ਉਸ ਨੂੰ ਉਥੋਂ ਧੱਕਾ ਦੇ ਦਿੱਤਾ ਗਿਆ।

- Advertisement -

TAGGED: , , ,
Share this Article
Leave a comment