ਹਰ ਰੋਜ਼ ਇੱਕ ਮੁੱਠੀ ਅਖਰੋਟ ਖਾਣ ਨਾਲ ਘੱਟ ਹੁੰਦੈ ਦਿਲ ਦੀਆਂ ਬੀਮਾਰੀਆਂ ਦਾ ਖਤਰਾ

TeamGlobalPunjab
1 Min Read

ਨਿਊਜ਼ ਡੈਸਕ: ਅਖਰੋਟ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਮੌਜੂਦ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਪ੍ਰਾਬਲਮਸ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਇੱਕ ਅਧਿਐਨ ਮੁਤਾਬਕ ਰੋਜ਼ਾਨਾ ਮੁੱਠੀ ਭਰ ਅਖਰੋਟ ਖਾਣ ਨਾਲ ਕਾਰਡੀਵਸਕੁਲਰ ਡਿਜ਼ੀਜ਼ (ਸੀ. ਵੀ. ਸੀ.) ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਖੋਜ ਵਿੱਚ, ਖੋਜਕਰਤਾਵਾਂ ਵਿੱਚ 67,014 ਔਰਤਾਂ ਅਤੇ 26,326 ਪੁਰਸ਼ ਸ਼ਾਮਲ ਸਨ। ਖੋਜ ਵਿੱਚ ਸ਼ਾਮਲ ਔਰਤਾਂ ਦੀ ਔਸਤ ਉਮਰ 63.6 ਸਾਲ ਸੀ ਜਦੋਂ ਕਿ ਪੁਰਸ਼ਾਂ ਦੀ ਔਸਤ ਉਮਰ 63.3 ਸਾਲ ਸੀ।

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇੱਕ ਹਫ਼ਤੇ ਵਿੱਚ ਪੰਜ ਜਾਂ ਵਧੇਰੇ ਅਖਰੋਟ ਦਾ ਸੇਵਨ ਅਚਾਨਕ ਮੌਤ ਦੇ ਜੋਖਮ ਨੂੰ 14 ਫ਼ੀਸਦੀ ਘਟਾਉਂਦਾ ਹੈ। ਇਸ ਨਾਲ, ਦਿਲ ਨਾਲ ਜੁੜੀਆਂ ਬਿਮਾਰੀਆਂ ਕਾਰਨ ਮਰਨ ਦਾ ਜੋਖਮ 25 ਫ਼ੀਸਦੀ ਘਟ ਜਾਂਦਾ ਹੈ ਅਤੇ ਜੀਵਨ ਦੀ ਸੰਭਾਵਨਾ 1.3 ਸਾਲ ਵੱਧ ਜਾਂਦੀ ਹੈ। ਜੇਕਰ ਇੱਕ ਹਫ਼ਤੇ ਵਿੱਚ ਦੋ ਤੋਂ ਚਾਰ ਅਖਰੋਟਾਂ ਦਾ ਸੇਵਨ ਕੀਤਾ ਜਾਵੇ ਤਾਂ ਵੀ ਮੌਤ ਦਾ ਜੋਖਮ 13 ਫ਼ੀਸਦੀ ਅਤੇ ਦਿਲ ਸਬੰਧੀ ਬਿਮਾਰੀਆਂ ਦੇ ਕਾਰਨ ਮੌਤ ਦਾ ਜੋਖਮ 14 ਫ਼ੀਸਦੀ ਘਟ ਜਾਂਦਾ ਹੈ।

Share this Article
Leave a comment