ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਧਰਮ ਪਤਨੀ ਰਮੀਜ਼ਾ ਹਕੀਮ ਨੇ ਅੱਜ ਐਤਵਾਰ ਸਵੇਰੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।  ਦੱਸ ਦਈਏ ਕਿ ਰਮੀਜ਼ਾ ਹਕੀਮ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਤਾਇਨਾਤ ਸਨ। ਉਨ੍ਹਾਂ ਦੇ ਅਹੁਦਾ ਛੱਡਣ ਪਿੱਛੇ ਨਿੱਜੀ ਕਾਰਨ ਦੱਸੇ ਜਾ ਰਹੇ ਹਨ।

ਐਡਵੋਕੇਟ ਜਨਰਲ ਦਫਤਰ ਦੇ ਸਾਥੀਆਂ ਨੂੰ ਭੇਜੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਤੁਹਾਡੇ ਨਾਲ ਕੰਮ ਕਰਨਾ ਉਹਨਾਂ ਦੇ ਜੀਵਨ ਦਾ ਇਕ ਬੇਹਤਰੀਨ ਦੌਰ ਰਿਹਾ ਹੈ। ਪਰ ਹੁਣ ਉਹ ਆਪਣੇ ਨਿੱਜੀ ਕਾਰਨਾਂ ਕਰਕੇ ਇਸ ਅਹੁਦੇ ‘ਤੇ ਆਪਣੀਆਂ ਸੇਵਾਵਾਂ ਨਹੀਂ ਸਕਦੀ। ਇਸ ਲਈ ਉਹ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਰਮੀਜ਼ਾ ਹਕੀਮ ਕੈਪਟਨ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲੀ ਨਿਯੁਕਤੀਆਂ ਵਿਚ ਵਧੀਕ ਐਡਵੋਕੇਟ ਜਨਰਲ ਬਣੇ ਸੀ|

Share this Article
Leave a comment