ਹਰ ਰੋਜ਼ ਇੱਕ ਮੁੱਠੀ ਮਖਾਣਿਆਂ ਦੇ ਸੇਵਨ ਨਾਲ ਦੂਰ ਹੁੰਦੀਆਂ ਹਨ ਕਈ ਸਮੱਸਿਆਵਾਂ

TeamGlobalPunjab
4 Min Read

ਨਿਊਜ਼ ਡੈਸਕ : ਮਖਾਣਿਆਂ ਨੂੰ ਫਾਕਸ ਨਟਸ, ਯੂਰਿਆਲ ਫੇਰੋਕਸ, ਕਮਲ ਦੇ ਬੀਜ, ਗੋਰਗਨ ਨਟਸ ਅਤੇ ਫੁੱਲ ਮਖਾਣੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਨੂੰ ਕਮਲ ਦੇ ਫੁੱਲਾਂ ਦੇ ਬੀਜ ਨਾਲ ਡਰਾਈ ਫਰੂਟਸ ਦੇ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ।

ਮਖਾਣਿਆਂ ਵਿੱਚ ਆਇਰਨ , ਵਿਟਾਮਿਨ ,ਕੈਲਸ਼ਿਅਮ , ਐਂਟੀ ਵਾਇਰਲ , ਐਂਟੀ ਆਕਸੀਡੇਂਟ ਵਰਗੇ ਗੁਣ ਮੌਜੂਦ ਹੁੰਦੇ ਹਨ , ਜੋ ਕਿ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੇ ਹਨ। ਇਸਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ।

ਆਓ ਤੁਹਾਨੂੰ ਮਖਾਣਿਆਂ ਤੋਂ ਮਿਲਣ ਵਾਲੇ ਫਾਇਦਿਆਂ ਦੇ ਬਾਰੇ  ਦੱਸਦੇ ਹਾਂ:

ਕਿਡਨੀ ਲਈ ਫਾਇਦੇਮੰਦ

- Advertisement -

ਮਖਾਣੇ ਖੂਨ ਦੇ ਵਹਾਅ ਨੂੰ ਕੰਟਰੋਲ ਕਰਕੇ ਕਿਡਨੀ ਨੂੰ ਸਿਹਤਮੰਦ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ। ਇਹ ਸਪਲੀਨ ਨੂੰ ਡਿਟਾਕਸੀਫਾਈ ਅਤੇ ਸਾਫ਼ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ‘ਚੋਂ ਸਾਰੇ ਟਾਕਸਿਨ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦੇ ਹਨ।

ਲਿਵਰ ਨੂੰ ਕਰਦੇ ਹਨ ਡਿਟਾਕਸੀਫਾਈ

ਸਾਡਾ ਲਿਵਰ ਸਾਰੇ ਫਾਲਤੂ ਪਦਾਰਥਾਂ ਨੂੰ ਖਤਮ ਕਰਕੇ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਦਾ ਹੈ। ਮਖਾਣੇ ਲਿਵਰ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਅਤੇ ਮੈਟਾਬਾਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।

ਹੱਡੀਆਂ ਨੂੰ ਕਰੇ ਮਜਬੂਤ

ਮਖਾਣੇ ਕੈਲਸ਼ਿਅਮ ਨਾਲ ਭਰਪੂਰ ਹੁੰਦੇ ਹਨ ਤੇ ਕੈਲਸ਼ਿਅਮ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੈ। ਹੱਡੀਆਂ ਅਤੇ ਜੋੜਾਂ ਨੂੰ ਤੰਦਰੁਸਤ ਰੱਖਣ ਲਈ ਤੁਸੀ ਨੇਮੀ ਰੂਪ ਨਾਲ ਦੁੱਧ ਵਿੱਚ ਮਖਾਣੇ ਪਾ ਕੇ ਸੇਵਨ ਕਰ ਸਕਦੇ ਹੋ।

- Advertisement -

ਪਾਚਨ ਤੰਤਰ ਨੂੰ ਕਰੇ ਮਜਬੂਤ

ਸਾਡੇ ਸਰੀਰ ਨੂੰ ਸਹੀ ਪਾਚਨ ਲਈ ਫਾਈਬਰ ਦੀ ਜ਼ਰੂਰਤ ਹੁੰਦੀ ਹੈ। ਮਖਾਣੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇਹ ਕਬਜ਼ ਅਤੇ ਪਾਚਨ ਸਬੰਧੀ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਦਿਲ ਨੂੰ ਰੱਖੇ ਸਿਹਤਮੰਦ 

ਮਖਾਣਿਆਂ ਨਾਲ ਬਲੱਡ ਪਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਅਜਿਹੇ ਵਿੱਚ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

ਚਮੜੀ

ਮਖਾਣਿਆਂ ਵਿੱਚ ਐਂਟੀ ਏਜਿੰਗ ਦੇ ਗੁਣ ਪਾਏ ਜਾਂਦੇ ਹਨ। ਜਿਸ ਕਾਰਨ ਇਸ ਦੇ ਸੇਵਨ ਨਾਲ ਵੱਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਦਾਗ , ਨਿਸ਼ਾਨ ਤੇ ਫਿਨਸੀਆਂ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।

ਭਾਰ

ਮਖਾਣਿਆਂ ‘ਚ ਕੈਲੋਰੀ ਬਹੁਤ ਹੀ ਘੱਟ ਮਾਤਰਾ ਵਿੱਚ ਹੁੰਦੀ ਹੈ। ਜਿਸ ਕਾਰਨ ਇਸ ਨੂੰ ਖਾਣ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਬਾਹਰ ਦੀਆਂ ਤਲੀਆਂ ਭੁੰਨੀਆਂ ਚੀਜਾਂ ਖਾਣ ਦਾ ਮਨ ਨਹੀਂ ਕਰਦਾ ਹੈ। ਅਜਿਹੇ ਵਿੱਚ ਇਹ ਸਰੀਰ ਵਿੱਚ ਜਮੀ ਚਰਬੀ ਨੂੰ ਘੱਟ ਕਰਕੇ ਭਾਰ ਕੰਟਰੋਲ ਕਰਦਾ ਹੈ।

ਸ਼ੂਗਰ

ਸ਼ੂਗਰ ਦੇ ਮਰੀਜ ਨੂੰ ਮਖਾਣੇ ਆਪਣੀ ਡਾਇਟ ਵਿੱਚ ਜਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਹ ਬਲਡ ਸ਼ੁਗਰ ਲੇਵਲ ਨੂੰ ਕੰਟਰੋਲ ਕਰਦਾ ਹੈ। ਤਣਾਅ ਦੂਰ ਰਹਿੰਦਾ ਹੈ। ਇਸਦੇ ਲਈ ਤੁਸੀ 1 ਗਲਾਸ ਕੋਸੇ ਦੁੱਧ ਦੇ ਨਾਲ ਮਖਾਣਿਆਂ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਤਣਾਅ ਵੀ ਘੱਟ ਹੋਵੇਗਾ ਅਤੇ ਤੁਹਾਨੂੰ ਨੀਂਦ ਵੀ ਕਾਫ਼ੀ ਚੰਗੀ ਆਵੇਗੀ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment