ਬੈਲਵਿਲ ਫੇਰੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਟਰੂਡੋ ਖਿਲਾਫ ਕੀਤੀ ਨਾਅਰੇਬਾਜ਼ੀ

Rajneet Kaur
2 Min Read

ਓਂਟਾਰੀਓ: ਓਨਟਾਰੀਓ ਦੇ ਬੈਲਵਿਲ ਵਿੱਚ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ  ਸਮਾਗਮ  ‘ਚ 100 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਟਰੂਡੋ ਖਿਲਾਫ  ਰੱਝ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਂਕਾਰੀਆਂ ਨੇ ਟਰੂਡੋ ਅਤੇ ਉਨ੍ਹਾਂ ਦੇ ਕਾਫ਼ਲੇ ਦਾ ਘਿਰਾਓ ਕੀਤਾ। ਜਿਸ ਕਰਕੇ ਟਰੂਡੋ ਨੂੰ ਆਪਣੀ ਬੈਲਵਿਲ ਫੇਰੀ ਘਟਾ ਦਿੱਤੀ ।ਦਸ ਦਈਏ ਕਿ ਲਿਬਰਲ ਸਰਕਾਰ ਦੇ ਚਾਈਲਡ ਕੇਅਰ ਬੈਨਿਫ਼ਿਟ ਦੀ ਸੱਤਵੀਂ ਵਰ੍ਹੇਗੰਢ ਮਨਾਉਣ ਅਤੇ ਮੇਅਰ ਨੂੰ ਮਿਲਣ ਲਈ ਟਰੂਡੋ ਬੈਲਵਿਲ ਵਿੱਖੇ ਪਹੁੰਚੇ ਸਨ।ਇਸ ਮੌਕੇ ਉਨ੍ਹਾਂ ਨੇ  ਫੇਰੀ ਤੋਂ ਬਾਅਦ ਕਿਸਾਨ ਮੰਡੀ  ਵੀ ਜਾਣਾ ਸੀ।

ਪਰ ਸਿਟੀ ਹੌਲ ਦੇ ਬਾਹਰ ਫ਼ਾਰਮਰ ਮਾਰਕੀਟ ਵਿੱਖੇ ਜਦੋਂ ਟਰੂਡੋ ਲੋਕਾਂ ਨੂੰ ਮਿਲ ਰਹੇ ਸਨ ਅਤੇ ਸੈਲਫ਼ੀਆਂ ਲੈ ਰਹੇ ਸਨ, ਉਦੋਂ ਪ੍ਰਦਰਸ਼ਨਕਾਰੀ ਉੱਥੇ ਪਹੁੰਚ ਗਏ।ਕੁਝ ਪ੍ਰਦਰਸ਼ਨਕਾਰੀਆਂ ਨੇ ਹੱਥ ‘ਚ ਟਰੰਪ ਦੇ ਝੰਡੇ ਫੜੇ ਹੋਏ ਸਨ ਅਤੇ ਕੁਝ ਟਰੂਡੋ  ਸਰਕਾਰ ਤੇ ਮੀਡੀਆ ਖਿਲਾਫ ਬੋਲ ਰਹੇ ਸਨ। ਦਸ ਦਈਏ ਕਿ ਟਰੂਡੋ  ਨੇ ਇਸ ਫ਼ੇਰੀ ਦੌਰਾਨ 10 ਵੈਂਡਰਾਂ ਨਾਲ ਵੀ ਮੁਲਾਕਾਤ ਕਰਨੀ ਸੀ, ਪਰ ਪ੍ਰਦਰਸ਼ਨਕਾਰੀਆਂ ਕਾਰਨ ਉਹ ਪਬਲਿਕ ਸਕੇਅਰ ਦੇ ਦੂਸਰੇ ਪਾਸੇ ਜਾ ਹੀ ਨਹੀਂ ਸਕੇ।ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਚੋਂ ਦੌ ਔਰਤਾਂ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ  ਪਿੱਛੇ ਵੱਲ ਧੱਕਿਆ ਜੋ ਉਨ੍ਹਾਂ ਦੇ ਕਾਫ਼ਲੇ ਦੇ ਬਹੁਤ ਨਜ਼ਦੀਕ ਆ ਗਈਆਂ ਸਨ ।

ਪ੍ਰਦਰਸ਼ਨਕਾਰੀਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਸਿਟੀ ਹਾਲ ਦੇ ਇਕ ਵਰਕਰ ਨੇ ਕਿਹਾ ਕਿ ਹਫੜਾ-ਦਫੜੀ ਸ਼ਰਮਨਾਕ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment