ਮੁਹਾਲੀ : ਅੱਜ ਦੁਪਿਹਰ 3 ਵਜੇ ਦੇ ਕਰੀਬ ਮੁਹਾਲੀ ਅਧੀਨ ਪੈਂਦੇ ਖਰੜ ਦੀ ਸੰਨੀ ਇਨਕਲੇਵ ‘ਚ ਜਲਵਾਯੂ ਟਾਵਰ ਨਜ਼ਦੀਕ ਜਗਰਾਓਂ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਉਸ ਵੇਲੇ ਮੁਕਾਬਲਾ ਹੋ ਗਿਆ ਜਦੋਂ ਪੁਲਿਸ ਗੈਂਗਸਟਰਾਂ ਦੀ ਸੂਚਨਾ ਮਿਲਣ ‘ਤੇ ਉਨ੍ਹਾਂ ਦੀ ਪੈੜ ਨੱਪ ਰਹੀ ਸੀ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਪੁਲਿਸ ਨੇ ਗੋਲੀ ਚਲਾ ਕੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੁਕਾਬਲੇ ‘ਚ ਨਾਮੀ ਗੈਂਗਸਟਰ ਗਿਆਨ ਬੁੱਟਰ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨ ਬੁੱਟਰ ਸੰਨੀ ਇੰਨਕਲੇਵ ਖਰੜ ਵਿਖੇ ਜਲਵਾਯੂ ਟਾਵਰ ਨੇੜੇ ਅਮਨ ਹੋਮਜ਼ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਪੁਲਿਸ ਨੂੰ ਜਦੋਂ ਗਿਆਨ ਬੁੱਟਰ ਦੀ ਸੂਹ ਮਿਲੀ ਤਾਂ ਪੁਲਿਸ ਫਲੈਟ ‘ਚ ਪਹੁੰਚੀ ਤਾਂ ਉਸ ਨੇ ਤੇ ਉਸ ਦੇ ਸਾਥੀਆਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਜਵਾਬੀ ਕਾਰਵਾਈ ‘ਚ ਨਾਮੀ ਗੈਂਗਸਟਰ ਗਿਆਨ ਬੁੱਟਰ ਜ਼ਖਮੀ ਹੋ ਗਿਆ।