ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਆਸਟਰੇਲੀਆ ਵਿੱਚ ਮਿਲਿਆ ਸਨਮਾਨ

TeamGlobalPunjab
1 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਪ੍ਰੋ. ਜ਼ੋਰਾ ਸਿੰਘ ਨੂੰ ਪੱਛਮੀ ਆਸਟਰੇਲੀਆ ਵਿੱਚ ਉਹਨਾਂ ਦੇ ਖੋਜ ਕਾਰਜਾਂ ਲਈ ‘2017 ਸਾਲ ਦੇ ਖੋਜੀ’ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੋ. ਜ਼ੋਰਾ ਸਿੰਘ ਪੱਛਮੀ ਆਸਟਰੇਲੀਆ ਦੇ ਪਰਥ ਵਿਖੇ ਕਰਟਿਨ ਯੂਨੀਵਰਸਿਟੀ ਵਿਖੇ ਖੇਤੀ ਅਤੇ ਵਾਤਾਵਰਨ ਵਿਭਾਗ ਵਿੱਚ ਬਾਗਬਾਨੀ ਦੇ ਪੋਸਟ ਹਾਰਵੈਸਟ ਸੈਕਸ਼ਨ ਵਿੱਚ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ।

ਪ੍ਰੋ. ਜ਼ੋਰਾ ਸਿੰਘ ਨੇ ਇੱਕ ਹੋਰ ਵਿਗਿਆਨੀ ਡਾ. ਐਲਨ ਪੇਅਨ ਨਾਲ ਮਿਲ ਕੇ ਸਬਜ਼ੀਆਂ, ਬਾਗਬਾਨੀ ਉਤਪਾਦਾਂ ਅਤੇ ਤਾਜ਼ੇ ਫ਼ਲਾਂ ਵਿੱਚ ਤੁੜਾਈ ਤੋਂ ਬਾਅਦ ਐਥਲੀਨ ਬਲਾਕਰਜ਼ ਬਾਰੇ ਕੰਮ ਕੀਤਾ ਹੈ। ਇਸ ਐਵਾਰਡ ਵਿੱਚ 75,000 ਡਾਲਰ ਦੀ ਰਾਸ਼ੀ ਸ਼ਾਮਿਲ ਹੈ। ਬਹੁਤ ਸਾਰੇ ਰਾਸ਼ਟਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਪ੍ਰੋ. ਜ਼ੋਰਾ ਸਿੰਘ ਨੇ ਬੀਤੇ ਸਮੇਂ ਵਿੱਚ ਅੰਬਾਂ ਦੀ ਫ਼ਲ ਵਜੋਂ ਮਿਆਦ ਵਧਾਉਣ ਦੇ ਖੇਤਰ ਵਿੱਚ ਕੰਮ ਕੀਤਾ ਜਿਸ ਨਾਲ ਇਸ ਖੇਤਰ ਵਿੱਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲਿਆ।

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਬਾਗਬਾਨੀ ਅਤੇ ਭੋਜਨ ਵਿਗਿਆਨ ਦੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪ੍ਰੋ. ਜ਼ੋਰਾ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Share this Article
Leave a comment