ਸਿੱਖ ਇਤਿਹਾਸਕਾਰ ਅਤੇ ਪੰਜਾਬੀ ਦੇ ਉਘੇ ਲੇਖਕ ਸੁਰਜੀਤ ਹਾਂਸ ਦਾ ਦੇਹਾਂਤ

TeamGlobalPunjab
1 Min Read

ਚੰਡੀਗੜ੍ਹ: ਸਿੱਖ ਇਤਿਹਾਸਕਾਰ ਅਤੇ ਪੰਜਾਬੀ ਦੇ ਉਘੇ ਲੇਖਕ ਸੁਰਜੀਤ ਹਾਂਸ ਅੱਜ ਸਵੇਰੇ 6 ਵਜੇ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਜਨਮ 31, ਅਕਤੂਬਰ 1930 ਨੂੰ ਹੋਇਆ। ਲਗਪਗ 70 ਕਿਤਾਬਾਂ ਦੇ ਰਚੇਤਾ ਅਤੇ ਪੰਜਾਬ ਤੇ ਚੰਡੀਗੜ੍ਹ ਸਾਹਿਤ ਅਕਾਦਮੀਆਂ ਦੇ ਇਨਾਮਾਂ ਦੇ ਹਾਸਿਲ ਸੁਰਜੀਤ ਹਾਂਸ ਦੀ ਪੁਸਤਕ “ਮਿੱਟੀ ਦੀ ਢੇਰੀ’ ਬੇਹੱਦ ਮਕਬੂਲ ਹੋਈ।

ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸ਼ੇਕਸ਼ਪੀਆਰ ਦੇ ਨਾਟਕ ਤੇ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਕਰਨਾ। ਇਸ ਬਦਲੇ ਉਹਨਾਂ ਦਾ ਲੰਡਨ ਵਿਚ ਸਨਮਾਨ ਵੀ ਕੀਤਾ ਗਿਆ। ਉਹਨਾਂ ਦਾ ਕਾਵਿ ਸੰਗ੍ਰਿਹ ‘ਮ੍ਰਿਤ ਦਾ ਸਪਨਾ’ ਵੀ ਕਾਫੀ ਸਰਾਹਿਆ ਗਿਆ ਸੀ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਸੀਨੀਅਰ ਪੱਤਰਕਾਰ ਧੀ ਨਾਨਕੀ ਹਾਂਸ ਤੇ ਦੋਹਤਾ ਸੂਫ਼ੀ ਹਨ।

TAGGED:
Share this Article
Leave a comment