ਗੰਨੇ ਦੇ ਭਾਅ ‘ਚ ਵਾਧੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਕੀਤੀ ਕੈਪਟਨ ਸਰਕਾਰ ਦੀ ਤਾਰੀਫ਼ ਤੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ

TeamGlobalPunjab
2 Min Read

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ ਵਧਾਉਣ ਦੇ ਫੈਸਲੇ ਦੀ ਤਰੀਫ ਕੀਤੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ ਲਾਏ ਕਿ 400 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਭਾਜਪਾ ਸਰਕਾਰ ਨੇ ਗੰਨੇ ਦਾ ਭਾਅ ਇੱਕ ਫੁੱਟੀ ਕੌੜੀ ਵੀ ਨਹੀਂ ਵਧਾਇਆ।

ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, ‘ਪੰਜਾਬ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣੀ ਹੈ ਅਤੇ ਗੰਨੇ ਦਾ ਭਾਅ ਪ੍ਰਤੀ ਕੁਇੰਟਲ 360 ਰੁਪਏ ਕਰ ਦਿੱਤਾ ਹੈ।’

ਉੱਥੇ ਹੀ ਟਵੀਟ ਵਿੱਚ ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਕਰਦਿਆਂ ਲਿਖਿਆ, ‘ਗੰਨੇ ਦਾ 400 ਰੁਪਏ / ਕੁਇੰਟਲ ਦਾ ਵਾਅਦਾ ਕਰਕੇ ਆਈ ਭਾਜਪਾ ਸਰਕਾਰ ਨੇ 3 ਸਾਲ ਤੋਂ ਗੰਨੇ ਦੇ ਭਾਅ ‘ਤੇ ਇੱਕ ਫੁੱਟੀ ਕੌੜੀ ਨਹੀਂ ਵਧਾਈ ਹੈ ਅਤੇ ਕਿਸਾਨਾਂ ਵਲੋਂ ਆਵਾਜ਼ ਚੁੱਕਣ ‘ਤੇ ‘ਵੇਖ ਲੈਣ’ ਵਰਗੀ ਧਮਕੀ ਦਿੰਦੀ ਹੈ।’

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਗੰਨਾ ਉਤਪਾਦਕਾਂ ਦੀ ਮੰਗ ਮੰਨਦਿਆਂ ਗੰਨੇ ਦੇ ਭਾਅ ਵਧਾਉਣ ਦਾ ਵਾਅਦਾ ਕੀਤਾ ਹੈ।

Share this Article
Leave a comment